ਰੇਲਾਂ ਦਾ ਪ੍ਰਬੰਧ ਨਾ ਹੋਣ ‘ਤੇ ਪ੍ਰੀਖਿਆਰਥੀ ਭੜਕੇ

0
7

ਪਟਨਾ : ਬਿਹਾਰ ਵਿੱਚ ਐਤਵਾਰ ਤੋਂ ਸ਼ੁਰੂ ਹੋਈ ਸਿਪਾਹੀ ਭਰਤੀ ਪ੍ਰੀਖਿਆ ਦੇ ਪਹਿਲੇ ਹੀ ਦਿਨ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਪੁੱਜੇ ਪ੍ਰੀਖਿਆਰਥੀਆਂ ਨੇ ਪ੍ਰਬੰਧਾਂ ਦੀ ਘਾਟ ਦਾ ਦੋਸ਼ ਲਾਉਂਦਿਆਂ ਪਾਟਲੀਪੁੱਤਰ ਰੇਲਵੇ ਸਟੇਸ਼ਨ ‘ਤੇ ਜ਼ੋਰਦਾਰ ਹੰਗਾਮਾ ਕੀਤਾ। ਰੇਲ ਗੱਡੀਆਂ ਦੀ ਲੋੜੀਂਦੀ ਵਿਵਸਥਾ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਉਮੀਦਵਾਰਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤੇ ਅਤੇ ਕਈ ਰੇਲ ਗੱਡੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਭੀੜ ਵੱਲੋਂ ਰੇਲਵੇ ਸਟੇਸ਼ਨ ‘ਤੇ ਜੰਮ ਕੇ ਪਥਰਾਅ ਕੀਤਾ ਗਿਆ ਅਤੇ ਪ੍ਰੀਖਿਆ ਵਿਸ਼ੇਸ਼ (ਐਗਜ਼ਾਮ ਸਪੈਸ਼ਲ) ਟਰੇਨ ਵਿੱਚ ਭਾਰੀ ਤੋੜਫੋੜ ਕੀਤੀ ਗਈ। ਅੱਧੀ ਰਾਤ ਦੇ ਕਰੀਬ ਸਟੇਸ਼ਨ ‘ਤੇ ਹੰਗਾਮੇ ‘ਤੇ ਕਾਬੂ ਪਾਉਣ ਲਈ ਪੁਲਸ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਹਵਾ ‘ਚ ਗੋਲੀਆਂ ਚਲਾਈਆਂ।