ਬਿਕਰਮ ਮਜੀਠੀਆ ਤੇ ਸਾਥੀਆਂ ਦੀ ਜ਼ਮਾਨਤ

0
7

ਅੰਮ੍ਰਿਤਸਰ (ਨ ਜ਼ ਸ)-ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸੋਮਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾ ਦੇ ਸਾਥੀਆਂ ਜੋਧ ਸਿੰਘ ਸਮਰਾ ਤੇ ਜਤਿੰਦਰ ਪਾਲ ਸਿੰਘ ਨੂੰ ਮਜੀਠਾ ਪੁਲਸ ਥਾਣੇ ਵਿੱਚ ਕਥਿਤ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ।
ਦੱਸਿਆ ਗਿਆ ਹੈ ਕਿ ਪੁਲਸ ਅਦਾਲਤ ਵੱਲੋਂ ਮੰਗੀ ਗਈ ਥਾਣੇ ਅੰਦਰ ਹਮਲਾ ਕਰਨ ਅਤੇ ਹੰਗਾਮਾ ਕਰਨ ਸੰਬੰਧੀ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਪੇਸ਼ ਨਹੀਂ ਕਰ ਸਕੀ। ਇਸ ਲਈ ਅਦਾਲਤ ਨੇ ਜ਼ਮਾਨਤ ਦੇ ਦਿੱਤੀ।