ਅਮਰੀਕੀ ਸੈਲਾਨਣ ਦਾ ਦਿਲ ਜਿੱਤਿਆ

0
7

ਤਿਰੂਵਨੰਤਾਪੁਰਮ : ਕੇਰਲ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਵਾਇਰਲ ਹੋ ਗਈ ਹੈ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਦੋਂ ਇੱਕ ਅਮਰੀਕੀ ਸੈਲਾਨੀ ਨੇ ਤਿਰੂਵਨੰਤਾਪੁਰਮ ਦੀ ਯਾਤਰਾ ਦੌਰਾਨ ਆਪਣਾ ਡੈਬਿਟ ਕਾਰਡ ਗੁਆ ਦਿੱਤਾ ਸੀ। ਉਸ ਨੇ ਸਾਂਝਾ ਕੀਤਾ ਕਿ ਕਿਵੇਂ ਇੱਕ ਸਥਾਨਕ ਆਦਮੀ ਇਸ ਨੂੰ ਵਾਪਸ ਕਰਨ ਲਈ ਕਈ ਘੰਟੇ ਸਫਰ ਕਰਕੇ ਉਸ ਤੱਕ ਪੁੱਜਾ। ਸੋਸ਼ਲ ਮੀਡੀਆ ‘ਤੇ ਇੰਡੀਆ ਵਿਟਕਿਨ ਨਾਮੀ ਸੈਲਾਨੀ ਨੂੰ ਯਾਦ ਆਇਆ ਕਿ ਉਹ ਕੇਰਲ ਦੇ ਇੱਕ ਛੋਟੇ ਜਿਹੇ ਬੀਚ ਕਸਬੇ ਵਿੱਚ ਇੱਕ ਏ ਟੀ ਐੱਮ ਮਸ਼ੀਨ ਦੇ ਅੰਦਰ ਆਪਣਾ ਡੈਬਿਟ ਕਾਰਡ ਭੁੱਲ ਆਈ ਸੀ। ਉਸ ਨੇ ਕਿਹਾ ਕਿ ਜਦੋਂ ਤੱਕ ਉਹ ਰਾਜਧਾਨੀ ਤਿਰੂਵਨੰਤਾਪੁਰਮ ਨਹੀਂ ਪਹੁੰਚੀ, ਉਸ ਨੂੰ ਕਾਰਡ ਗੁੰਮ ਹੋਣ ਦਾ ਅਹਿਸਾਸ ਨਹੀਂ ਹੋਇਆ। ਉਸ ਦੀ ਪੋਸਟ ਦੇ ਅਨੁਸਾਰ ਉਹ ਪਹਿਲਾਂ ਇੱਕ ਡੀ ਐੱਚ ਐੱਲ ਦਫਤਰ ਗਈ ਸੀ, ਜਿੱਥੇ ਉਸ ਨੇ ਇੱਕ ਕਰਮਚਾਰੀ ਨਾਲ ਆਪਣਾ ਫੋਨ ਸਾਂਝਾ ਸੀ। ਇਹ ਅਹਿਸਾਸ ਹੋਣ ਤੋਂ ਬਾਅਦ ਕਿ ਉਸ ਦਾ ਡੈਬਿਟ ਕਾਰਡ ਗੁਆਚ ਗਿਆ ਹੈ, ਉਸ ਨੇ ਉਸ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਕੀ ਉਹ ਜਾਂਚ ਕਰ ਸਕਦਾ ਹੈ ਕਿ ਕੀ ਕਾਰਡ ਅਜੇ ਵੀ ਏ ਟੀ ਐਮ ਵਿੱਚ ਹੈ।
ਖੋਜ ਸਫਲ ਹੋਣ ਦੀ ਸੰਭਾਵਨਾ ਨਹੀਂ ਜਾਪਦੀ ਸੀ। ਹਾਲਾਂ ਕਿ ਲਗਭਗ 24 ਘੰਟਿਆਂ ਬਾਅਦ ਕਰਮਚਾਰੀ ਨੇ ਉਸ ਨੂੰ ਦੱਸਿਆ ਕਿ ਕਾਰਡ ਏ ਟੀ ਐੱਮ ਮਸ਼ੀਨ ਦੇ ਉਪਰ ਪਿਆ ਮਿਲਿਆ ਹੈ। ਫਿਰ ਚੁਣੌਤੀ ਕਾਰਡ ਵਾਪਸ ਪ੍ਰਾਪਤ ਕਰਨਾ ਬਣ ਗਈ, ਕਿਉਂਕਿ ਸੈਲਾਨੀ ਨੇ 36 ਘੰਟਿਆਂ ਵਿੱਚ ਭਾਰਤ ਛੱਡਣਾ ਸੀ । ਉਸ ਸ਼ਾਮ ਨੂੰ ਬਾਅਦ ਵਿੱਚ ਡੀ ਐੱਚ ਐੱਲ ਕਰਮਚਾਰੀ ਨੇ ਉਸ ਨੂੰ ਫ਼ੋਨ ਕੀਤਾ। ਸੈਲਾਨੀ ਦੇ ਅਨੁਸਾਰ ਮੇਰੇ ਤੱਕ ਪਹੁੰਚਣ ਲਈ ਕਰਮਚਾਰੀ ਨੂੰ ਕੁੱਲ 14 ਘੰਟੇ ਲੱਗੇ । ਉਸ ਨੇ ਬਦਲੇ ਵਿੱਚ ਉਸ ਨੂੰ ਪੈਸੇ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਦੀ ਬਜਾਏ ਉਸ ਨੇ ਸੈਲਾਨੀ ਅਤੇ ਉਸ ਦੇ ਪਰਵਾਰ ਨੂੰ ਦੁਬਾਰਾ ਕੇਰਲਾ ਆਉਣ ‘ਤੇ ਉਸ ਨੂੰ ਮਿਲਣ ਲਈ ਸੱਦਾ ਦਿੱਤਾ। ਸੈਲਾਨੀ ਨੇ ਦੱਸਿਆ ਕਿ ਕਰਮਚਾਰੀ ਦਾ ਨਾਂਅ ਕ੍ਰਿਸ਼ਨਾ ਸੀ ਅਤੇ ਉਸ ਨੇ ਲਿਖਿਆ, ‘ਕ੍ਰਿਸ਼ਨ, ਪਿਆਰ, ਦਇਆ ਅਤੇ ਸੁਰੱਖਿਆ ਦੇ ਹਿੰਦੂ ਦੇਵਤਾ। ਮੈਨੂੰ ਦੱਸੋ ਕਿ ਕਰਮ ਮੌਜੂਦ ਨਹੀਂ ਹਨ। ਉਮੀਦ ਹੈ ਕਿ ਇਹ ਕਹਾਣੀ ਮਨੁੱਖਤਾ ਵਿੱਚ ਤੁਹਾਡਾ ਵਿਸ਼ਵਾਸ ਬਹਾਲ ਕਰੇਗੀ।’