ਪੁਲਸ ਇੰਸਪੈਕਟਰ ਦੀ ਹਾਦਸੇ ‘ਚ ਮੌਤ

0
8

ਮਾਨਸਾ (ਆਤਮਾ ਸਿੰਘ ਪਮਾਰ) ਮਾਨਸਾ-ਬਠਿੰਡਾ ਮੁੱਖ ਮਾਰਗ ਉੱਪਰ ਸਥਿਤ ਪਿੰਡ ਮਾਈਸਰਖਾਨਾ ਲਾਗੇ ਸੋਮਵਾਰ ਰਾਤ ਕਾਰ ਤੂੜੀ ਵਾਲੀ ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦਰੱਖਤ ਵਿੱਚ ਜਾ ਵੱਜਣ ਕਾਰਨ ਵੋਮੈਨ ਸੈੱਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋ ਗਈ। ਉਹ ਡਿਊਟੀ ਨਿਭਾਅ ਕੇ ਆਪਣੇ ਪਿੰਡ ਮਾਈਸਰਖਾਨਾ ਪਰਤ ਰਹੀ ਸੀ। ਉਸ ਦੇ ਪਰਵਾਰ ਵਿੱਚ ਇੱਕ ਪੁੱਤਰ, ਇੱਕ ਧੀ ਅਤੇ ਖੇਤੀਬਾੜੀ ਕਰਦੇ ਪਤੀ ਹਨ।
ਨਾਂਅ ਦਾ ਭੁਲੇਖਾ
ਤਲਵੰਡੀ ਸਾਬੋ (ਜਗਦੀਪ ਗਿੱਲ)
ਹਾਦਸੇ ਕਾਰਨ ਮਾਈਸਰਖਾਨਾ ਦੇ ਨਾਲ-ਨਾਲ ਤਲਵੰਡੀ ਸਾਬੋ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ।ਮਾਨਸਾ ਪੁਲਸ ਵਿੱਚ ਬੇਅੰਤ ਕੌਰ ਨਾਂਅ ਦੀਆਂ ਦੋ ਬੀਬੀਆਂ ਸਰਵਿਸ ਕਰ ਰਹੀਆਂ ਸਨ। ਲੋਕ ਤਲਵੰਡੀ ਸਾਬੋ ਵਾਲੀ ਦੂਜੀ ਬੇਅੰਤ ਕੌਰ ਨੂੰ ਵੀ ਫੋਨ ਕਰਨ ਲੱਗ ਪਏ।ਉਸ ਨੂੰ ਜਿੱਥੇ ਸਾਥਣ ਬੇਅੰਤ ਕੌਰ ਦੇ ਕੁਵੇਲੇ ਤੁਰ ਜਾਣ ਦਾ ਗਮ ਵੱਢ-ਵੱਢ ਖਾ ਰਿਹਾ ਸੀ, ਉੱਥੇ ਖੁਦ ਦੇ ਫੋਨ ਉਪਰ ਮੁੜ-ਮੁੜ ਘੰਟੀਆਂ ਵੱਜਣ ਨੇ ਉਸ ਨੂੰ ਦੁਖੀ ਕਰ ਦਿੱਤਾ। ਆਖਰ ਉਸ ਨੂੰ ਇੱਕ ਵੀਡੀਓ ਜਾਰੀ ਕਰਕੇ ਦੱਸਣਾ ਪਿਆ ਕਿ ਉਹ ਜ਼ਿੰਦਾ ਹੈ।