ਪੈਰਿਸ : ਜੀ-7 ਸੰਮੇਲਨ ਦੌਰਾਨ ਜਦੋਂ ਆਗੂ ਸਮੂਹਕ ਤਸਵੀਰ ਲਈ ਇਕੱਠੇ ਹੋਏ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਨਿੱਘ ਨਾਲ ਇੱਕ-ਦੂਜੇ ਦਾ ਸੁਆਗਤ ਕੀਤਾ। ਇਸ ਬਾਰੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਮੋਦੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ, ਜਿਸ ‘ਤੇ ਮੇਲੋਨੀ ਨੇ ਮਜ਼ਾਕ ਵਿੱਚ ਕਿਹਾ: ”ਹਾਂ, ਅਸੀਂ ਇੰਸਟਾਗ੍ਰਾਮ ‘ਤੇ ਸਭ ਤੋਂ ਮਸ਼ਹੂਰ ਜੋੜਾ ਹਾਂ।”





