ਹਨੂਮਾਨ ਮੰਦਰ ‘ਚ ਉਸਾਰੀ ਅਧੀਨ ਸਲੈਬ ਡਿੱਗੀ, 5 ਮੌਤਾਂ 18 ਜ਼ਖਮੀ

0
7

ਪੁਣੇ : ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਇੱਕ ਹਨੂੰਮਾਨ ਮੰਦਰ ਵਿੱਚ ਇੱਕ ਨਿਰਮਾਣ ਅਧੀਨ ਸਲੈਬ ਡਿੱਗਣ ਨਾਲ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ।
ਇਹ ਦੁਖਦਾਈ ਘਟਨਾ ਪਰਭਣੀ ਦੇ ਯਸ਼ਵਾੜੀ ਪਿੰਡ ਵਿੱਚ ਵਾਪਰੀ, ਜੋ ਕਿ ਛਤਰਪਤੀ ਸੰਭਾਜੀਨਗਰ ਤੋਂ ਲਗਭਗ 190 ਕਿਲੋਮੀਟਰ ਦੂਰ ਮਾਨਵਤ ਰੋਡ ‘ਤੇ ਸਥਿਤ ਹੈ। ਮੰਦਰ ਦੇ ‘ਸਭਾ-ਮੰਡਪ’ (ਬਾਹਰੀ ਹਾਲ) ਦੀ ਸਲੈਬ ਦੁਪਹਿਰ 3.30 ਵਜੇ ਦੇ ਕਰੀਬ ਡਿੱਗ ਗਈ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀਆਂ ਟੀਮਾਂ ਭੇਜੀਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ।
ਇੱਕ ਪੁਲਸ ਅਧਿਕਾਰੀ ਨੇ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਲਗਭਗ 25 ਲੋਕਾਂ ਨੂੰ ਬਚਾਇਆ ਗਿਆ ਹੈ। ਉਹਨਾ ਕਿਹਾ ਕਿ ਭਗਵਾਨ ਹਨੂੰਮਾਨ ਨਾਲ ਸੰਬੰਧਤ ਸ਼ਨੀਵਾਰ ਹੋਣ ਕਰਕੇ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਸੀ।