ਵੰਦੇ ਭਾਰਤ ਐਕਸਪ੍ਰੈੱਸ ਮੱਝਾਂ ਨਾਲ ਟਕਰਾਈ

0
343

ਅਹਿਮਦਾਬਾਦ : ਗਾਂਧੀਨਗਰ -ਮੁੰਬਈ ਵੰਦੇ ਭਾਰਤ ਐੱਕਸਪ੍ਰੱੈਸ ਵੀਰਵਾਰ ਸਵੇਰੇ ਸਵਾ ਗਿਆਰਾਂ ਵਜੇ ਗੁਜਰਾਤ ਦੇ ਵਤਵਾ ਸਟੇਸ਼ਨ ਨੇੜੇ ਮੱਝਾਂ ਨਾਲ ਭਿੜ ਗਈ। ਚਾਰ ਮੱਝਾਂ ਮਾਰੀਆਂ ਗਈਆਂ। ਵਤਵਾ ਨੇੜੇ ਮੋੜ ਹੈ ਤੇ ਲੱਗਭੱਗ 100 ਕਿੱਲੋਮੀਟਰ ਦੀ ਸਪੀਡ ਨਾਲ ਚੱਲ ਰਹੀ ਗੱਡੀ ਦੇ ਡਰਾਈਵਰ ਨੂੰ ਮੱਝਾਂ ਨਜ਼ਰ ਨਹੀਂ ਆਈਆਂ। ਸਿੱਟੇ ਵਜੋਂ ਇੰਜਣ ਦਾ ਫਾਈਬਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇੰਜਣ ਦਾ ਨੁਕਸਾਨ ਨਹੀਂ ਹੋਇਆ ਤੇ ਨੁਕਸਾਨਿਆ ਹਿੱਸਾ ਲਾਹ ਕੇ ਗੱਡੀ ਵਕਤ ਸਿਰ ਮੰਜ਼ਲ ’ਤੇ ਪੁੱਜ ਗਈ। ਰੇਲਵੇ ਲੋਕਾਂ ਨੂੰ ਸਮਝਾ ਰਿਹਾ ਹੈ ਕਿ ਪਟੜੀਆਂ ਨੇੜੇ ਪਸ਼ੂਆਂ ਨੂੰ ਨਾ ਲਿਆਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਇਸ ਗੱਡੀ ਨੂੰ ਗਾਂਧੀਨਗਰ ਸਟੇਸ਼ਨ ’ਤੇ ਹਰੀ ਝੰਡੀ ਦਿਖਾਈ ਸੀ ਤੇ ਕਾਲੂਪੁਰ ਸਟੇਸ਼ਨ ਤੱਕ ਸਫਰ ਵੀ ਕੀਤਾ ਸੀ। ਇਹ ਗੱਡੀ ਕਵਚ ਤਕਨੀਕ ਨਾਲ ਲੈਸ ਹੈ, ਜਿਹੜੀ ਦੋ ਗੱਡੀਆਂ ਨੂੰ ਟਕਰਾਉਣ ਤੋਂ ਬਚਾਉਦੀ ਹੈ।

LEAVE A REPLY

Please enter your comment!
Please enter your name here