ਲਖਨਊ (ਨ ਜ਼ ਸ) : ਇੱਥੋਂ ਦੇ ਅਲੀਗੰਜ ਇਲਾਕੇ ਵਿੱਚ ਊਸ਼ਾ ਮਹਿਤਾ ਮਾਰਗ ‘ਤੇ ਸੋਮਵਾਰ ਬਾਅਦ ਦੁਪਹਿਰ ਸਵਾ ਦੋ ਵਜੇ ਤਿੰਨ ਮੰਜ਼ਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 15 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ।
ਇਮਾਰਤ ਵਿੱਚ ਕੋਚਿੰਗ ਸੈਂਟਰ, ਗੇਮਿੰਗ ਜ਼ੋਨ ਤੇ ਪੈੱਟ ਸ਼ਾਪ ਸਣੇ ਕਈ ਅਦਾਰੇ ਹਨ। ਚਸ਼ਮਦੀਦ ਗਵਾਹ ਅਮਨ ਮੁਤਾਬਕ ਉਹ 5-6 ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਇੱਕ ਵਿਅਕਤੀ ਨੇ ਘਬਰਾਹਟ ਵਿੱਚ ਇਮਾਰਤ ਤੋਂ ਛਾਲ ਮਾਰ ਦਿੱਤੀ ਅਤੇ ਗੰਭੀਰ ਜ਼ਖਮੀ ਹੋ ਗਿਆ। ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਸੱਤ-ਅੱਠ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਇਮਾਰਤ ਤੋਂ ਛਾਲ ਮਾਰ ਦਿੱਤੀ।




