ਜਲੰਧਰ (ਨ ਜ਼ ਸ)
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਜਲੰਧਰ ਦੇ ਗੁਰੂ ਨਾਨਕਪੁਰਾ ਅਤੇ ਗੜ੍ਹਾ ਰੋਡ ਵਿਖੇ ਦੋ ਮਹੱਤਵਪੂਰਨ ਰੋਡ ਓਵਰ ਬ੍ਰਿਜ (ਆਰ ਓ ਬੀ) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾ ਦੱਸਿਆ ਕਿ ਜਲੰਧਰ ਸਿਟੀ–ਜਲੰਧਰ ਕੈਂਟ ਸੈਕਸ਼ਨ ਉੱਤੇ ਲੈਵਲ ਕਰਾਸਿੰਗ ਨੰਬਰ ਬੀ-67ਏ ਦੇ ਬਦਲੇ ਬਣਾਇਆ ਜਾਣ ਵਾਲਾ ਗੁਰੂ ਨਾਨਕਪੁਰਾ ਆਰ ਓ ਬੀ ਟ੍ਰੈਫਿਕ ਜਾਮ ਨੂੰ ਘੱਟ ਕਰੇਗਾ। ਬਿੱਟੂ ਨੇ ਜਲੰਧਰ ਸਿਟੀ–ਨਕੋਦਰ ਸੈਕਸ਼ਨ ‘ਤੇ ਲੈਵਲ ਕਰਾਸਿੰਗ ਨੰਬਰ ਐੱਸ-4 ਦੇ ਬਦਲੇ ਗੜ੍ਹਾ ਰੋਡ ਵਿਖੇ ਦੋ-ਲੇਨ ਆਰ ਓ ਬੀ ਦਾ ਨੀਂਹ ਪੱਥਰ ਵੀ ਰੱਖਿਆ। ਇਹ ਜਲੰਧਰ ਸਿਟੀ, ਜਮਸ਼ੇਰ ਖਾਸ, ਨਕੋਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚਕਾਰ ਨਿਰਵਿਘਨ ਸੰਪਰਕ ਨੂੰ ਯਕੀਨੀ ਬਣਾਏਗਾ।





