ਮੇਅਰ ਦੇ ਸਾਹਮਣੇ ਨਿਗਮ ਅਧਿਕਾਰੀ ਮੈਨਹੋਲ ‘ਚ ਡਿੱਗਿਆ

0
7

ਮੁੰਬਈ : ਮੇਅਰ ਰਿਤੂ ਤਾਵੜੇ ਬੁੱਧਵਾਰ ਗਾਂਧੀ ਮਾਰਕੀਟ ਵਿੱਚ ਪਾਣੀ ਭਰੇ ਇਲਾਕਿਆਂ ਦਾ ਜਾਇਜ਼ਾ ਲੈ ਰਹੀ ਸੀ ਤਾਂ ਨਗਰ ਨਿਗਮ ਦਾ ਅਧਿਕਾਰੀ ਸੜਕ ‘ਤੇ ਇਕੱਠੇ ਹੋਏ ਮੀਂਹ ਦੇ ਪਾਣੀ ਨਾਲ ਢੱਕੇ ਖੁੱਲ੍ਹੇ ਮੈਨਹੋਲ ਵਿੱਚ ਡਿੱਗ ਪਿਆ। ਪੁਲਸ ਤੇ ਮੌਕੇ ‘ਤੇ ਮੌਜੂਦ ਹੋਰ ਨਗਰ ਨਿਗਮ ਸਟਾਫ ਨੇ ਉਸ ਨੂੰ ਕੁਝ ਹੀ ਪਲਾਂ ਵਿੱਚ ਬਚਾ ਲਿਆ। ਮੇਅਰ ਦੇ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਫੁੱਟਪਾਥ ਅਤੇ ਨਾਲ ਲੱਗਦੇ ਖੇਤਰ ਨੂੰ ਬੈਰੀਕੇਡ ਕੀਤਾ ਗਿਆ ਸੀ। ਅਧਿਕਾਰੀ ਨੇ ਬੈਰੀਕੇਡ ਹਟਾ ਕੇ ਫੁੱਟਪਾਥ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਜਿੱਥੇ ਮੇਅਰ ਖੜ੍ਹੇ ਸਨ ਅਤੇ ਮੈਨਹੋਲ ਵਿੱਚ ਡਿੱਗ ਗਿਆ।