14.5 C
Jalandhar
Friday, November 22, 2024
spot_img

‘ਆਪ’ ਨੇ ਰਾਜ ਸਭਾ ਲਈ ਸੀਚੇਵਾਲ ਤੇ ਸਾਹਨੀ ਦੇ ਨਾਂਅ ‘ਤੇ ਲਗਾਈ ਮੋਹਰ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 2 ਰਾਜ ਸਭਾ ਸੀਟਾਂ ਲਈ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ | ਪਾਰਟੀ 31 ਮਈ ਨੂੰ ਦੋਵਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰੇਗੀ | ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਸਭਾ ਮੈਂਬਰ ਦੇ ਨਾਮਜਦਗੀ ਪੱਤਰ ਦਾਖਲ ਕਰਨ ਲਈ 31 ਮਈ ਆਖਰੀ ਤਰੀਕ ਰੱਖੀ ਗਈ ਹੈ, ਜਦੋਂ ਕਿ 10 ਜੂਨ ਨੂੰ ਵੋਟਿੰਗ ਹੋਵੇਗੀ | ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੰਮੇ ਸਮੇਂ ਤੋਂ ਵਾਤਾਵਰਨ ਦੀ ਦੇਖ-ਭਾਲ ਲਈ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾ ਆਪਣੇ ਦਮ ‘ਤੇ ਹੀ 160 ਕਿਲੋਮੀਟਰ ਲੰਮੀ ਕਾਲੀ ਵੇਈਾ ਦਾ ਪ੍ਰਦੂਸ਼ਣ ਸਾਫ਼ ਕਰ ਦਿੱਤਾ ਸੀ | ਉਨ੍ਹਾ ਦਾ ਇਹ ਸਫ਼ਾਈ ਮਾਡਲ ਪੂਰੀ ਦੁਨੀਆ ‘ਚ ਮਸ਼ਹੂਰ ਹੋਇਆ | ਉਨ੍ਹਾ ਨੂੰ ‘ਈਕੋ ਬਾਬਾ’ ਦੀ ਉਪਾਧੀ ਤੱਕ ਮਿਲੀ ਹੈ | ਉਥੇ ਹੀ ਵਿਕਰਮਜੀਤ ਸਾਹਨੀ ਨੇ ਕੋਵਿਡ ਸਮੇਂ ਪੰਜਾਬ ਦੇ ਪਿੰਡਾਂ ‘ਚ ਵੱਡੀ ਮਦਦ ਕੀਤੀ | ਅਫਗਾਨਿਸਤਾਨ ਤੋਂ ਵਾਪਸ ਆਏ ਸਿੱਖਾਂ ਦੇ ਪੁਨਰਵਾਸ ਲਈ ਵੀ ਉਨ੍ਹਾ ਕਾਫ਼ੀ ਕੰਮ ਕੀਤਾ | ਉਹ ਪੰਜਾਬੀ ਕਲਚਰ ਨਾਲ ਵੀ ਜੁੜੇ ਹੋਏ ਹਨ | ਉਹ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਇੰਟਰਨੈਸ਼ਨਲ ਪ੍ਰਧਾਨ ਹਨ | ਉਨ੍ਹਾ ਨੂੰ ਮਾਰੀਸ਼ਸ਼ ਦੇ ਰਾਸ਼ਟਰਪਤੀ ਤੋਂ ਇੰਟਰਨੈਸ਼ਨਲ ਪੀਸ ਐਵਾਰਡ ਮਿਲ ਚੁੱਕਾ ਹੈ |

Related Articles

LEAVE A REPLY

Please enter your comment!
Please enter your name here

Latest Articles