ਮੈਂ ਤਾਂ ਮਜਨੂੰ ਹਾਂ, ਮੁੱਖ ਮੰਤਰੀ ਹੁੰਦਿਆਂ ਕਦੇ ਤਨਖਾਹ ਨਹੀਂ ਲਈ : ਸ਼ਹਿਬਾਜ਼ ਸ਼ਰੀਫ

0
232

ਲਾਹੌਰ : ਪਾਕਿਸਤਾਨ ਦੇ ਨਵੇਂ ਪ੍ਰਧਾਨ ਸ਼ਹਿਬਾਜ ਸ਼ਰੀਫ਼ ਮਨੀ ਲਾਂਡਿ੍ੰਗ ਕੇਸ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ ਅਤੇ ਕਿਹਾ ਕਿ ਉਨ੍ਹਾ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿੰਦੇ ਤਨਖਾਹ ਤੱਕ ਨਹੀਂ ਲਈ | ਮਨੀ ਲਾਂਡਰਿੰਗ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਤਨਖਾਹ ਵੀ ਨਹੀਂ ਲਈ ਸੀ ਅਤੇ ‘ਮਜਨੂੰ’ ਹੋਣ ਕਾਰਨ ਅਜਿਹਾ ਕੀਤਾ ਸੀ | ਸ਼ਰੀਫ ਆਪਣੇ ਖਿਲਾਫ 16 ਅਰਬ ਪਾਕਿਸਤਾਨੀ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ | ਸ਼ਹਿਬਾਜ਼ ਅਤੇ ਉਸ ਦੇ ਪੁੱਤਰਾਂ ਹਮਜ਼ਾ ਅਤੇ ਸੁਲੇਮਾਨ ‘ਤੇ ਨਵੰਬਰ 2020 ‘ਚ ਸੰਘੀ ਜਾਂਚ ਏਜੰਸੀ (ਐੱਫ ਆਈ ਏ) ਨੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ | ਹਮਜ਼ਾ ਇਸ ਸਮੇਂ ਪੰਜਾਬ ਸੂਬੇ ਦਾ ਮੁੱਖ ਮੰਤਰੀ ਹੈ, ਜਦਕਿ ਸੁਲੇਮਾਨ ਫਰਾਰ ਹੈ ਅਤੇ ਬਰਤਾਨੀਆ ‘ਚ ਰਹਿ ਰਿਹਾ ਹੈ | ਐੱਫ ਆਈ ਏ ਨੇ ਆਪਣੀ ਜਾਂਚ ‘ਚ ਸ਼ਹਿਬਾਜ਼ ਪਰਵਾਰ ਦੇ 28 ਕਥਿਤ ਬੇਨਾਮੀ ਖਾਤਿਆਂ ਦਾ ਪਰਦਾ ਫਾਸ਼ ਕੀਤਾ ਹੈ, ਜਿਸ ਰਾਹੀਂ 2008 ਤੋਂ 2018 ਤੱਕ 14 ਅਰਬ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਸੀ | ਸੁਣਵਾਈ ਦੌਰਾਨ ਸ਼ਹਿਬਾਜ਼ ਨੇ ਕਿਹਾ, ‘ਮੈਂ ਸਾਢੇੇ 12 ਸਾਲਾਂ ‘ਚ ਸਰਕਾਰ ਤੋਂ ਕੁਝ ਨਹੀਂ ਲਿਆ ਅਤੇ ਇਸ ਮਾਮਲੇ ‘ਚ ਮੇਰੇ ‘ਤੇ 25 ਲੱਖ ਰੁਪਏ ਦੀ ਮਨੀ ਲਾਂਡਰਿੰਗ ਦਾ ਦੋਸ਼ ਹੈ |’ ‘ਡਾਨ’ ਅਖਬਾਰ ਨੇ ਉਨ੍ਹਾ ਦੇ ਹਵਾਲੇ ਨਾਲ ਕਿਹਾ— ‘ਅੱਲਾ ਨੇ ਮੈਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ, ਮੈਂ ਮਜਨੂੰ ਹਾਂ ਅਤੇ ਮੈਂ ਆਪਣੇ ਕਾਨੂੰਨੀ ਹੱਕ, ਆਪਣੀ ਤਨਖਾਹ ਅਤੇ ਲਾਭ ਨਹੀਂ ਲਏ |

LEAVE A REPLY

Please enter your comment!
Please enter your name here