ਪ੍ਰਾਪਰਟੀ ਡੀਲਰ ਦੇ ਦਫਤਰ ‘ਚ ਵੜ ਕੇ ਫਾਇਰਿੰਗ

0
8

ਰਾਜਪੁਰਾ (ਨ ਜ਼ ਸ) : ਪਟਿਆਲਾ ਰੋਡ ‘ਤੇ ਸਥਿਤ ਮਸ਼ਹੂਰ ‘ਲਕਸ਼ਮੀ ਪ੍ਰਾਪਰਟੀ ਡੀਲਰ’ ਦੇ ਦਫਤਰ ‘ਚ ਸ਼ੁੱਕਰਵਾਰ ਅਣਪਛਾਤੇ ਨੌਜਵਾਨ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗਨੀਮਤ ਰਹੀ ਕਿ ਦਫਤਰ ਵਿੱਚ ਮੌਜੂਦ ਸਟਾਫ ਸੁਰੱਖਿਅਤ ਰਿਹਾ। ਦੋ ਨੌਜਵਾਨ ਐਕਟਿਵਾ ‘ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਐਕਟਿਵਾ ਸਟਾਰਟ ਕਰਕੇ ਬਾਹਰ ਹੀ ਖੜ੍ਹਾ ਰਿਹਾ, ਜਦੋਂਕਿ ਦੂਜਾ ਨਕਾਬਪੋਸ਼ ਨੌਜਵਾਨ ਦਫਤਰ ਦੇ ਅੰਦਰ ਦਾਖਲ ਹੋ ਗਿਆ। ਉਸ ਨੇ ਮੁਲਾਜ਼ਮ ਕੁੜੀ ਤੋਂ ਦਫਤਰ ਦੇ ਮਾਲਕ ਰਮੇਸ਼ ਪਹੂਜਾ ਬਾਰੇ ਪੁੱਛਗਿੱਛ ਕੀਤੀ। ਜਦੋਂ ਕੁੜੀ ਨੇ ਦੱਸਿਆ ਕਿ ਮਾਲਕ ਇਸ ਵੇਲੇ ਮੌਜੂਦ ਨਹੀਂ ਹਨ, ਤਾਂ ਹਮਲਾਵਰ ਨੇ ਰਿਵਾਲਵਰ ਕੱਢ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਐੱਸ ਐੱਚ ਓ ਗੁਰਸੇਵਕ ਸਿੰਘ ਅਤੇ ਸੀ ਆਈ ਏ ਪਟਿਆਲਾ ਦੇ ਐੱਸ ਐੱਚ ਓ ਮਨਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ। ਫਾਇਰਿੰਗ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।