ਏਕਮ ਢਿੱਲੋਂ ਕਤਲ ਮਾਮਲੇ ਵਿਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ

0
5

ਚੰਡੀਗੜ੍ਹ : ਮੁਹਾਲੀ ਵਿਚ 9 ਸਾਲ ਪਹਿਲਾਂ ਬਹੁ ਚਰਚਿਤ ਇਕ ਪਤਨੀ ਵਲੋਂ ਪਤੀ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਅਦਾਲਤ ਨੇ ਸ਼ੁੱਕਰਵਾਰ ਫੈਸਲਾ ਸੁਣਾਉਂਦਿਆਂ ਏਕਮ ਢਿੱਲੋਂ ਦੀ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪੁਲਸ ਨੇ ਦੋਸ਼ ਲਾਇਆ ਸੀ ਕਿ ਸੀਰਤ ਨੇ ਆਪਣੇ ਪਤੀ ਏਕਮ ਢਿੱਲੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਉਸ ਨੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਆਟੋ ਰਿਕਸ਼ਾ ਚਾਲਕ ਨੇ ਖੁਲਾਸਾ ਕੀਤਾ ਕਿ ਸੀਰਤ ਕੌਰ ਨੇ ਉਸ ਕੋਲੋਂ ਵੱਡਾ ਸੂਟਕੇਸ ਹੇਠਾਂ ਲਿਜਾਣ ਵਿਚ ਮਦਦ ਮੰਗੀ ਸੀ।
ਏਕਮ ਸਿੰਘ ਢਿੱਲੋਂ ਦੀ ਲਾਸ਼ ਉਸ ਦੀ ਬੀ ਐਮ ਡਬਲਿਊ ਕਾਰ ਦੀ ਪਿਛਲੀ ਸੀਟ ‘ਤੇ ਪਏ ਇੱਕ ਸੂਟਕੇਸ ਵਿੱਚੋਂ ਮਿਲੀ ਸੀ।