ਅੰਮ੍ਰਿਤਸਰ : ਮਜੀਠਾ ਥਾਣਾ ਕਥਿਤ ਹਮਲਾ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਉਹਨਾ ਦੇ ਦੋ ਸਾਥੀਆਂ ਨੂੰ ਸ਼ਨੀਵਾਰ ਸਥਾਨਕ ਅਦਾਲਤ ਵੱਲੋਂ ਪੱਕੀ ਜ਼ਮਾਨਤ ਮਿਲ ਗਈ। ਇਸ ਮਾਮਲੇ ਵਿੱਚ ਸ਼ੁੱਕਰਵਾਰ ਅਦਾਲਤ ਨੇ ਸੁਣਵਾਈ ਕੀਤੀ ਸੀ ਅਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਮਜੀਠੀਆ ਅਤੇ ਉਹਨਾਂ ਦੇ ਦੋ ਸਾਥੀਆਂ ਜੋਧ ਸਿੰਘ ਸਮਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂ ਜਤਿੰਦਰ ਸਿੰਘ ਨੂੰ ਪੱਕੀ ਜ਼ਮਾਨਤ ਦੇ ਆਦੇਸ਼ ਦਿੱਤੇ ਹਨ।




