ਫਾਜ਼ਿਲਕਾ : ਪੁਲਸ ਚੌਕੀ ਘੁਬਾਇਆ ਦਾ ਇੱਕ ਮੁਨਸ਼ੀ ਆਪਣੇ ਸਾਥੀਆਂ ਸਮੇਤ 280 ਗ੍ਰਾਮ ਹੈਰੋਇਨ ਅਤੇ ਇੱਕ ਨਾਜਾਇਜ਼ ਪਿਸਤੌਲ ਨਾਲ ਗੁਆਂਢੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਹੱਥੋਂ ਫੜਿਆ ਗਿਆ ਸੀ। ਵੀਰਵਾਰ ਚੌਕੀ ਘੁਬਾਇਆ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਮੁਨਸ਼ੀ ਜੋਗਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਚੌਕੀ ਦੇ ਪੂਰੇ ਸਟਾਫ਼ ਨੂੰ ਹੀ ਉੱਥੋਂ ਬਦਲ ਦਿੱਤਾ ਹੈ। ਜਲਾਲਾਬਾਦ ਦੇ ਡੀ ਐੱਸ ਪੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁਨਸ਼ੀ ਦੇ ਫੜੇ ਜਾਣ ਤੋਂ ਬਾਅਦ ਚੌਕੀ ਇੰਚਾਰਜ ਗੁਰਨਾਮ ਸਿੰਘ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਇੱਕ ਰਿਪੋਰਟ ਤਿਆਰ ਕਰਕੇ ਅਗਲੇ ਐਕਸ਼ਨ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।




