ਯੇਰੂਸ਼ਲਮ : ਇਜ਼ਰਾਈਲ ਪੁਲਸ ਨੇ ਉੱਤਰੀ ਸ਼ਹਿਰ ਕਿਰਿਆਤ ਸਮੋਨਾ ’ਚ ਜਨਮ ਦਿਨ ਦੀ ਪਾਰਟੀ ’ਚ ਭਾਰਤੀ ਮੂਲ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਅੱਠ ਨੂੰ ਗਿ੍ਰਫਤਾਰ ਕੀਤਾ ਹੈ। ਇਹ ਸਾਰੇ 13 ਤੋਂ 15 ਸਾਲ ਦੀ ਉਮਰ ਦੇ ਹਨ। 18 ਸਾਲਾ ਯੋਏਲ ਆਪਣੇ ਪਰਵਾਰ ਨਾਲ ਸਾਲ ਪਹਿਲਾਂ ਭਾਰਤ ਤੋਂ ਇਜ਼ਰਾਈਲ ਦੇ ਉੱਤਰੀ ਜ਼ਿਲ੍ਹੇ ਦੇ ਸ਼ਹਿਰ ਨੋਫ ਹਗਲੀਲ ਆ ਗਿਆ ਸੀ। ਉਹ ਬਨੀ ਮੇਨਾਸੇ ਦੇ ਉੱਤਰ-ਪੂਰਬੀ ਭਾਰਤੀ-ਯਹੂਦੀ ਭਾਈਚਾਰੇ ਨਾਲ ਸਬੰਧਤ ਸੀ।



