ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ, ਦੋ ਬੇਟੀਆਂ ਗੰਭੀਰ ਜ਼ਖਮੀ

0
5

ਤਲਵੰਡੀ ਸਾਬੋ (ਜਗਦੀਪ ਗਿੱਲ)
ਸੋਮਵਾਰ ਰਾਤ ਇੱਥੇ ਸੁੱਤੇ ਪਏ ਪਰਵਾਰ ਉੱਪਰ ਅਚਾਨਕ ਡਿੱਗੀ ਮਕਾਨ ਦੀ ਛੱਤ ਕਾਰਨ ਮਾਂ ਤੇ ਪੁੱਤਰ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਧੀਆਂ ਸਖਤ ਜ਼ਖਮੀ ਹੋ ਗਈਆਂ।
ਮੁਹੱਲਾ ਤੇ ਨਗਰ ਨਿਵਾਸੀਆਂ ਦੀ ਮਦਦ ਨਾਲ ਮਲਬੇ ਹੇਠੋਂ ਕੱਢ ਕੇ ਚੌਂਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਗਿਆ। ਡਾਕਟਰਾਂ ਨੇ ਬੀਰਪਾਲ ਕੌਰ ਤੇ ਅਰਸ਼ਦੀਪ ਸਿੰਘ (ਪੁੱਤਰ) ਨੂੰ ਮ੍ਰਿਤਕ ਘੋਸ਼ਿਤ ਕਰਦਿਆਂ ਦੂਸਰੀਆਂ ਦੋਵੇਂ ਜ਼ਖਮੀ ਕੁੜੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਏਮਜ਼ ਬਠਿੰਡਾ ਵਿਖੇ ਰੈਫਰ ਕਰ ਦਿੱਤਾ। ਘਟਨਾ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਪਰਵਾਰ ਰੋਜ਼ਾਨਾ ਦੀ ਤਰ੍ਹਾਂ ਹਾਲੇ ਸੁੱਤਾ ਹੀ ਪਿਆ ਸੀ। ਬੀਰਪਾਲ ਕੌਰ ਆਪ ਦੋਵੇਂ ਬੇਟੀਆਂ ਸੁਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਪੁੱਤਰ ਅਰਸ਼ਦੀਪ ਸਿੰਘ ਨੂੰ ਨਾਲ ਲੈ ਕੇ ਅੰਦਰ ਮਕਾਨ ਦੀ ਛੱਤ ਹੇਠ ਸੌਂ ਗਈ, ਜਦੋਂ ਕਿ ਪਰਵਾਰ ਦਾ ਮੁਖੀ ਧਰਮ ਸਿੰਘ ਉਰਫ ਕਾਲਾ ਸਿੰਘ ਬਾਹਰ ਵਿਹੜੇ ਵਿੱਚ ਪੈ ਗਿਆ।ਸੁਮਨਪ੍ਰੀਤ ਕੌਰ ਸਥਾਨਕ ਖਾਲਸਾ ਹਾਈ ਸਕੂਲ ਵਿੱਚੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫਸਟ ਆਉਂਦੀ ਰਹਿਣ ਦੇ ਨਾਲ-ਨਾਲ ਪਿਛਲੇ ਸਾਲ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਈ ਸੀ।