ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫਤੇ ਸੰਭਵ

0
7

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅਗਸਤ ਮਹੀਨੇ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਸਰਕਾਰ ਕਰੀਬ ਹਫਤੇ ਭਰ ਦਾ ਸੈਸ਼ਨ ਸੱਦਣ ਦੇ ਰੌਂਅ ‘ਚ ਹੈ ਅਤੇ 15 ਅਗਸਤ ਤੋਂ ਪਹਿਲਾਂ ਇਹ ਸੈਸ਼ਨ ਸਮਾਪਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ। ਇਸ ਸੈਸ਼ਨ ‘ਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026 ‘ਚ ਸੋਧ ਕੀਤੇ ਜਾਣ ਦਾ ਏਜੰਡਾ ਆਉਣ ਦੀ ਸੰਭਾਵਨਾ ਹੈ।
ਜੱਗੂ ਗੈਂਗ ਦਾ ਨਿਤੀਸ਼ ਕੌਸ਼ਲ ਅਮਰੀਕਾ ‘ਚ ਮੋਸਟ ਵਾਂਟਿਡ
ਵਾਸ਼ਿੰਗਟਨ: ਐੱਫ ਬੀ ਆਈ ਨੇ ਭਗਵਾਨਪੁਰੀਆ ਗੈਂਗ ‘ਤੇ ਸ਼ਿਕੰਜਾ ਕੱਸਦਿਆਂ ਅਮਰੀਕਾ ਵਿੱਚ ਕਤਲ, ਅਗਵਾ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਕਥਿਤ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਆਪਣੀ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਉਸ ਨੇ ਦੱਸਿਆ ਕਿ ਕੌਸ਼ਲ ਭਗਵਾਨਪੁਰੀਆ ਗਰੁੱਪ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਸ ਵਿੱਚ ਅਗਵਾ ਅਤੇ ਹਮਲੇ ਵਰਗੀਆਂ ਘਟਨਾਵਾਂ ਸ਼ਾਮਲ ਹਨ। ਏਜੰਸੀ ਨੇ ਕੌਸ਼ਲ ਬਾਰੇ ਕਿਸੇ ਵੀ ਜਾਣਕਾਰੀ ਲਈ ਸਥਾਨਕ ਐੱਫ ਬੀ ਆਈ ਦਫਤਰ, ਅਮਰੀਕੀ ਦੂਤਾਵਾਸ ਜਾਂ ਕੌਂਸਲਖਾਨੇ ਨਾਲ ਸੰਪਰਕ ਕਰਨ ਲਈ ਕਿਹਾ ਹੈ। ਐੱਫ ਬੀ ਆਈ ਮੁਤਾਬਕ ਜੱਗੂ ਭਗਵਾਨਪੁਰੀਆ ਗਰੁੱਪ ਪੰਜਾਬ ਤੋਂ ਸ਼ੁਰੂ ਹੋਇਆ ਸੀ ਅਤੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਸਮੇਤ ਹੋਰ ਥਾਵਾਂ ‘ਤੇ ਸਰਗਰਮ ਹੈ।
ਭਾਜਪਾ ਚਾਹੁੰਦੀ ਮੈਨੂੰ ਹਾਰਟ ਅਟੈਕ ਹੋ ਜਾਵੇ : ਮਮਤਾ
ਕੋਲਕਾਤਾ : ਮਮਤਾ ਬੈਨਰਜੀ ਨੇ ਬੁੱਧਵਾਰ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਵੇ ਪਰ ਉਹ ਭਾਜਪਾ ਦੇ ਅੰਤ ਤੱਕ ਜਿਊਂਦੀ ਰਹੇਗੀ। ਈ ਡੀ ਵੱਲੋਂ ਪਤਨੀ ਤੇ ਪੁੱਤਰਾਂ ਨੂੰ ਸੰਮਨ ਕਰਨ ਤੋਂ ਇੱਕ ਦਿਨ ਬਾਅਦ ਮਦਨ ਮਿੱਤਰਾ ਦੇ ਸਾਥ ਛੱਡ ਕੇ ਬਾਗੀ ਧੜੇ ਨਾਲ ਮਿਲਣ ‘ਤੇ ਮਮਤਾ ਨੇ ਕਿਹਾ ਕਿ ਉਹ ਗ਼ੱਦਾਰਾਂ ਦੇ ਸਾਥ ਛੱਡਣ ਲਈ ਲੋਕਾਂ ਤੋਂ ਖਿਮਾ ਮੰਗਦੀ ਹੈ ਪਰ ਉਹ ਅਸੂਲਾਂ ਨਾਲ ਸਮਝੌਤਾ ਨਹੀਂ ਕਰੇਗੀ।