ਲੁਧਿਆਣਾ (ਨ ਜ਼ ਸ) : ਨੈਸ਼ਨਲ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ‘ਤੇ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਲਈ ਟੋਲ ਦਰਾਂ ਵਧ ਗਈਆਂ ਹਨ। ਟੋਲ ਪਲਾਜ਼ਾ ਵਾਲਿਆਂ ਨੇ ਦੱਸਿਆ ਕਿ ਸਾਰੀਆਂ ਫਾਸਟੈਗ ਲੇਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੱਜਲ-ਖੁਆਰੀ ਤੋਂ ਬਚਣ ਲਈ ਆਪਣੇ ਫਾਸਟੈਗ ਖਾਤਿਆਂ ਵਿੱਚ ਲੋੜੀਂਦਾ ਬੈਲੇਂਸ ਰੱਖਣ। ਹਾਈਵੇਅ ‘ਤੇ ਸਫਰ ਕਰਨ ਵਾਲੇ ਹਰ ਵਾਹਨ ਲਈ ਫਾਸਟੈਗ ਲਾਜ਼ਮੀ ਹੈ। ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਗੈਰ-ਵਪਾਰਕ ਵਾਹਨਾਂ ਦੇ ਮਾਲਕ ਨਿਰਧਾਰਤ ਸ਼ਰਤਾਂ ਪੂਰੀਆਂ ਕਰਕੇ ਪਹਿਲਾਂ ਵਾਂਗ 360 ਰੁਪਏ ਵਿੱਚ ਆਪਣਾ ਮਹੀਨਾਵਾਰ ਪਾਸ ਬਣਵਾ ਸਕਦੇ ਹਨ। ਇਸ ਤੋਂ ਇਲਾਵਾ, ਵੈਧ ਫਾਸਟੈਗ ਵਾਲੇ ਯੋਗ ਗੈਰ-ਵਪਾਰਕ ਵਾਹਨਾਂ ਲਈ 3,075 ਰੁਪਏ ਦਾ ਸਾਲਾਨਾ ਪਾਸ ਵੀ ਨੋਟੀਫਾਈ ਕੀਤਾ ਗਿਆ ਹੈ।




