ਸੋਨਾਲੀ ਦੇ ਪਰਵਾਰ ਨੂੰ ਮਿਲੇ ਦੋ ਪੱਤਰਾਂ ਦੀ ਜਾਂਚ ਕਰਾਉਣ ਦੀ ਮੰਗ

0
266

ਹਿਸਾਰ : ਮਾਰ ਦਿੱਤੀ ਗਈ ਅਦਾਕਾਰਾ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਪਰਵਾਰਕ ਮੈਂਬਰਾਂ ਨੂੰ ਦੋ ਅਜਿਹੇ ਪੱਤਰ ਮਿਲੇ ਹਨ, ਜਿਨ੍ਹਾਂ ’ਤੇ ਭੇਜਣ ਵਾਲੇ ਦਾ ਨਾਂਅ-ਪਤਾ ਨਹੀਂ ਹੈ।
ਸੋਨਾਲੀ ਦੇ ਰਿਸ਼ਤੇਦਾਰ ਅਮਨ ਪੂਨੀਆ ਨੇ ਕਿਹਾ ਹੈ ਕਿ ਦੋਵੇਂ ਪੱਤਰਾਂ ਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ’ਚ ਅਹਿਮ ਜਾਣਕਾਰੀ ਹੈ। ਪਹਿਲੇ ਪੱਤਰ ’ਚ ਕਿਹਾ ਗਿਆ ਹੈ ਕਿ ਕਤਲ ਕੇਸ ’ਚ 10 ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਦੂਜੇ ਪੱਤਰ ’ਚ ਸਿਆਸੀ ਆਗੂਆਂ ਦੇ ਨਾਂਅ ਵੀ ਲਿਖੇ ਗਏ ਹਨ। ਅਮਨ ਨੇ ਅੱਗੇ ਦੱਸਿਆ ਕਿ ਇੱਕ ਪੱਤਰ ਮਹੀਨਾ ਪਹਿਲਾਂ ਮਿਲਿਆ ਸੀ, ਜਦਕਿ ਦੂਜਾ ਕੁਝ ਦਿਨਾਂ ਬਾਅਦ ਮਿਲਿਆ।
ਇਸ ਤੋਂ ਪਹਿਲਾਂ ਸੋਨਾਲੀ ਫੋਗਾਟ ਦੇ ਭਰਾ ਨੇ ਭਾਜਪਾ ਨੇਤਾ ’ਤੇ ਆਪਣੀ ਭੈਣ ਦੀ ਹੱਤਿਆ ਦਾ ਦੋਸ਼ ਲਾਇਆ ਸੀ। ਇਹ ਖੁਲਾਸਾ ਰਿੰਕੂ ਨੇ ਹਿਸਾਰ ’ਚ ਹੋਈ ਸਰਵ ਖਾਪ ਮਹਾਂਪੰਚਾਇਤ ’ਚ ਕੀਤਾ ਸੀ। ਖਾਪ ਦੇ ਬੁਲਾਰੇ ਸੰਦੀਪ ਭਾਰਤੀ ਨੇ ਕਿਹਾ ਕਿ ਸੋਨਾਲੀ ਦੇ ਪਰਵਾਰਕ ਮੈਂਬਰਾਂ ਦੇ ਕਹਿਣ ਤੋਂ ਬਾਅਦ ਸਰਵ ਖਾਪ ਮਹਾਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਕੁਲਦੀਪ ਬਿਸ਼ਨੋਈ ਨੂੰ ਮਹਾਂਪੰਚਾਇਤ ਦੇ ਸਾਹਮਣੇ ਆਪਣਾ ਪੱਖ ਦੱਸਣਾ ਚਾਹੀਦਾ ਹੈ। ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਕੁਲਦੀਪ ਬਿਸ਼ਨੋਈ ਦੇ ਬੇਟੇ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਹੈ।

LEAVE A REPLY

Please enter your comment!
Please enter your name here