ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਬੇਰਹਿਮੀ ਨਾਲ ਕਤਲ

0
13

ਫਰੀਦਕੋਟ : ਅਣਖ ਖਾਤਰ ਕੀਤੇ ਗਏ ਕਤਲ ਦੇ ਸ਼ੱਕੀ ਮਾਮਲੇ ਵਿੱਚ ਕੋਟਕਪੂਰਾ ਨੇੜੇ ਕੋਟਕਪੂਰਾ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਦਿਨ-ਦਿਹਾੜੇ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਨੇ ਪਰਵਾਰ ਦੀ ਮਰਜ਼ੀ ਦੇ ਖ਼ਿਲਾਫ਼ ਪਿੰਡ ਦੇ ਹੀ ਨੌਜਵਾਨ ਨਾਲ ਵਿਆਹ ਕਰਵਾਇਆ ਸੀ।
ਮੰਗਲਵਾਰ ਜਦੋਂ ਜੋੜਾ ਮੋਟਰਸਾਈਕਲ ‘ਤੇ ਭਗਤਾ ਭਾਈ ਕਾ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਗਦੀਪ ਸਿੰਘ ਤਾਂ ਮੌਕੇ ਤੋਂ ਭੱਜਣ ਤੇ ਜਾਨ ਬਚਾਉਣ ‘ਚ ਕਾਮਯਾਬ ਹੋ ਗਿਆ, ਪਰ ਹਮਲਾਵਰਾਂ ਨੇ ਮਹਿਕਪ੍ਰੀਤ ਕੌਰ ਦਾ ਕਤਲ ਕਰ ਦਿੱਤਾ। ਪਿੰਡ ਬੁਰਜ ਹਰਿਕਾ ਦੀ ਰਹਿਣ ਵਾਲੀ ਮਹਿਕਪ੍ਰੀਤ ਕੌਰ ਨੇ ਲੱਗਭੱਗ ਢਾਈ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਤੇ ਇਹ ਜੋੜਾ ਪਿੰਡ ਛੱਡ ਕੇ ਬਠਿੰਡਾ ਦੇ ਭਗਤਾ ਭਾਈ ਕਾ ਕਸਬੇ ਵਿੱਚ ਰਹਿਣ ਲੱਗ ਪਿਆ ਸੀ।