ਚੰਡੀਗੜ੍ਹ : ਦਿਲਜੀਤ ਦੋਸਾਂਝ ਨੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਹੱਕ ‘ਚ ਨਾਅਰਾ ਮਾਰਿਆ ਹੈ। ਜਦੋਂ ਦਿੱਲੀ ‘ਚ ਸਾਲ 2020-21 ‘ਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚੱਲਿਆ ਸੀ ਤਾਂ ਉਸ ਵੇਲੇ ਦਿਲਜੀਤ ਦੁਸਾਂਝ ਕਿਸਾਨਾਂ ਦੀ ਪਿੱਠ ‘ਤੇ ਡਟ ਗਏ ਸਨ। ਉਸ ਸਮੇਂ ਉਨ੍ਹਾਂ ਨੂੰ ਦੇਸ਼ ਵਿਰੋਧੀ ਤੱਕ ਆਖਿਆ ਗਿਆ ਸੀ, ਪ੍ਰੰਤੂ ਉਨ੍ਹਾਂ ਅੰਨਦਾਤੇ ਨੂੰ ਪਿੱਠ ਨਹੀਂ ਦਿਖਾਈ ਸੀ। ਦਿਲਜੀਤ ਨੇ ਹੁਣ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਿੱਲੀ ‘ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਹਮਾਇਤ ਕੀਤੀ ਹੈ।
ਦਿਲਜੀਤ ਨੇ ਹੁਣ ਵਿਦਿਆਰਥੀਆਂ ਦੀਆਂ ਮੰਗਾਂ ਸੁਣਨ ਬਾਰੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ। ਲੰਘੇ ਕੱਲ੍ਹ ਵਿਦਿਆਰਥੀਆਂ ‘ਤੇ ਦਿੱਲੀ ‘ਚ ਹੋਏ ਲਾਠੀਚਾਰਜ ਦੇ ਹਵਾਲੇ ਨਾਲ ਦਿਲਜੀਤ ਦੁਸਾਂਝ ਨੇ ਲਿਖਿਆ ਹੈ ਕਿ, ”ਅੱਜ ਜੋ ਹੋਇਆ, ਬਹੁਤ ਮਾੜਾ ਹੋਇਆ। ਸਟੂਡੈਂਟਸ ਨਾਲ ਇੱਦਾਂ ਟਰੀਟ ਨਹੀਂ ਹੋਣਾ ਚਾਹੀਦਾ ਸੀ… ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਟੂਡੈਂਟਸ ਦੀਆਂ ਡਿਮਾਂਡਜ਼ ਨੂੰ ਸੁਣ ਲਿਆ ਜਾਵੇ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ।”




