ਨਵੀਂ ਦਿੱਲੀ : ਇੱਥੋਂ ਦੀ ‘ਨਾਈਟ ਲਾਈਫ’ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਆਨਲਾਈਨ ਖਰੀਦਦਾਰੀ ਅਤੇ ਡਿਲੀਵਰੀ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਆਵਾਜਾਈ ਦੀਆਂ ਸਹੂਲਤਾਂ ਸਮੇਤ 300 ਤੋਂ ਵੱਧ ਅਦਾਰਿਆਂ ਨੂੰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਉਪ ਰਾਜਪਾਲ ਨੇ 314 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚੋਂ ਕੁਝ ਅਰਜ਼ੀਆਂ 2016 ਤੋਂ ਫੈਸਲੇ ਦੀ ਉਡੀਕ ’ਚ ਸਨ। ਉਪ ਰਾਜਪਾਲ ਨੇ ਇਸ ਸੰਬੰਧ ’ਚ ਸੱਤ ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।


