ਸਰਹਿੰਦ ਨਹਿਰ ‘ਚ ਕਾਰ ਡਿੱਗਣ ਨਾਲ 2 ਚਚੇਰੇ ਭਰਾਵਾਂ ਦੀ ਮੌਤ

0
10

ਸਰਹਿੰਦ : ਸਮਰਾਲਾ ਨੇੜੇ ਸਰਹਿੰਦ ਨਹਿਰ ਵਿਚ ‘ਚ ਸ਼ਨੀਵਾਰ ਤੜਕੇ ਇਨੋਵਾ ਸ਼ੱਕੀ ਹਾਲਾਤ ਵਿਚ ਡਿੱਗ ਗਈ, ਜਿਸ ਵਿਚ ਸਵਾਰ 2 ਨੌਜਵਾਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਕਾਸਦੀਪ (19) ਅਤੇ ਅਕਾਸ਼ਦੀਪ (20) ਵਾਸੀ ਪਿੰਡ ਸਿੱਖਾਂਵਾਲਾ, ਜ਼ਿਲਾ ਫਰੀਦਕੋਟ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਤੇ ਭਤੀਜਾ ਦੋਵੇਂ ਚੰਡੀਗੜ੍ਹ ਤੋਂ ਵਾਪਸ ਫਰੀਦਕੋਟ ਵੱਲ ਇਨੋਵਾ ਵਿਚ ਸਵਾਰ ਹੋ ਕੇ ਆ ਰਹੇ ਸਨ। ਤੜਕੇ 4.30 ਵਜੇ ਦੇ ਕਰੀਬ ਉਸ ਦਾ ਲੜਕਾ ਫੋਨ ‘ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਦੂਜੇ ਲੜਕੇ ਦੀ ਆਵਾਜ਼ ਆਈ ਕਿ ਫੇਟ ਵੱਜ ਗਈ।
ਪਿਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਵਾਂ ਮੁੰਡਿਆਂ ਦੇ ਫੋਨ ਬੰਦ ਹੋ ਗਏ। ਸ਼ਨੀਵਾਰ ਸਵੇਰੇ ਜਦੋਂ ਉਹ ਉਨ੍ਹਾਂ ਦੀ ਭਾਲ ਕਰਦੇ ਹੋਏ ਸਰਹਿੰਦ ਨਹਿਰ ਕੰਢੇ ਪੁੱਜੇ ਤਾਂ ਉੱਥੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਤੜਕੇ ਸਾਢੇ 4 ਵਜੇ ਦੇ ਕਰੀਬ ਇੱਕ ਇਨੋਵਾ ਕਾਰ ਸਰਹਿੰਦ ਨਹਿਰ ਵਿਚ ਡਿੱਗੀ ਹੈ। ਉਪਰੰਤ ਗੋਤਾਖੋਰਾਂ ਨੂੰ ਬੁਲਾਇਆ ਗਿਆ । ਦੇਰ ਸ਼ਾਮ ਗੋਤਾਖੋਰਾਂ ਨੇ ਇਨੋਵਾ ਕਾਰ ਨੂੰ ਨਹਿਰ ‘ਚੋਂ ਲੱਭ ਲਿਆ। ਜਦੋਂ ਪੁਲਸ ਦੀ ਹਾਜ਼ਰੀ ਵਿੱਚ ਕਾਰ ਬਾਹਰ ਕੱਢੀ ਗਈ ਤਾਂ ਉਸ ਵਿਚੋਂ ਵਿਕਾਸਦੀਪ ਅਤੇ ਅਕਾਸ਼ਦੀਪ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ। ਇਹ ਵੀ ਚਰਚਾ ਹੈ ਕਿ ਮ੍ਰਿਤਕ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਸਨ।