ਜੈੱਨ-ਜ਼ੀ ਨੇ ਵਿਸ਼ਵ ਗੁਰੂ ਦੇ ਅਰਥ ਸਮਝਾਏ : ਗੀਤਾਂਜਲੀ

0
8

ਚੰਡੀਗੜ੍ਹ : ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਐੱਕਸ ‘ਤੇ ਪੋਸਟ ਕਰਕੇ ਕਿਹਾ, ”ਜੇਕਰ ਕਿਸੇ ਨੇ ਇਹ ਦਿਖਾਇਆ ਹੈ ਕਿ ਭਾਰਤ ਦੇ ‘ਵਿਸ਼ਵ ਗੁਰੂ’ ਹੋਣ ਦਾ ਕੀ ਅਰਥ ਹੈ, ਤਾਂ ਉਹ ਸਾਡੀ ਜੈੱਨ-ਜ਼ੀ (ਅੱਜ ਦੀ ਨੌਜਵਾਨ ਪੀੜ੍ਹੀ) ਹੈ।” ਉਨ੍ਹਾ ਕਿਹਾ, ‘ਇਨ੍ਹਾਂ ਨੌਜਵਾਨਾਂ ਨੇ ਸਨਾਤਨ ਧਰਮ ਨੂੰ ਸਿਰਫ਼ ਜ਼ਬਾਨੀ ਨਹੀਂ ਮੰਨਿਆ, ਸਗੋਂ ਅਸਲ ਵਿੱਚ ਅਪਣਾਇਆ ਹੈ। ਉਨ੍ਹਾਂ ਬਿਨਾਂ ਕਿਸੇ ਨਫ਼ਰਤ ਤੋਂ ਹਿੰਮਤ, ਬਿਨਾਂ ਹਿੰਸਾ ਤੋਂ ਤਾਕਤ ਅਤੇ ਬਿਨਾਂ ਅੰਨ੍ਹੇਵਾਹ ਹੁਕਮਾਂ ਦੀ ਪਾਲਣਾ ਦੇ ਸੱਚੀ ਦੇਸ਼ ਭਗਤੀ ਦਿਖਾਈ ਹੈ। ਉਨ੍ਹਾਂ ਦੁਨੀਆ ਭਰ ਦੇ ਹੋਰਨਾਂ ਮੁਲਕਾਂ ਦੇ ਨੌਜਵਾਨਾਂ ਤੋਂ ਉਲਟ ਇਹ ਸਾਬਤ ਕਰ ਦਿੱਤਾ ਹੈ ਕਿ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾਏ ਬਿਨਾਂ ਵੀ ਬੇਇਨਸਾਫ਼ੀ ਵਿਰੁੱਧ ਡਟ ਕੇ ਖੜਿਆ ਜਾ ਸਕਦਾ ਹੈ।’ ਉਨ੍ਹਾ ਲਿਖਿਆ, ‘ਸ਼ਾਇਦ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਹਿੰਦੂ ਰਾਸ਼ਟਰਵਾਦੀ ਪਾਰਟੀ ਨੂੰ ਇਨ੍ਹਾਂ ਨੌਜਵਾਨ ਭਾਰਤੀਆਂ ਕੋਲੋਂ ਇਹ ਸਿੱਖਣ ਦੀ ਲੋੜ ਹੈ ਕਿ ਅਸਲ ਵਿੱਚ ਹਿੰਦੂ ਧਰਮ, ਰਾਸ਼ਟਰਵਾਦ ਤੇ ਵਿਸ਼ਵ ਗੁਰੂ ਹੋਣ ਦਾ ਅਰਥ ਕੀ ਹੁੰਦਾ ਹੈ।’