ਭਾਰਤੀ ਮੂਲ ਦੇ ਗੰਗਾਧਰ ਨੇ ਬਾਬਾ ਬਣ ਟੋਰਾਂਟੋ ‘ਚ ਮਾਰੀ ਠੱਗੀ

0
7

ਵਿਨੀਪੈੱਗ : ਟੋਰਾਂਟੋ ਪੁਲਸ ਸਰਵਿਸ ਨੇ ਆਪਣੇ ਆਪ ਨੂੰ ਜੋਤਸ਼ੀ, ਤਾਂਤਰਿਕ ਅਤੇ ਅਧਿਆਤਮਿਕ ਗੁਰੂ ਦੱਸ ਕੇ ਇੱਕ ਮਹਿਲਾ ਨਾਲ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦੇ 29 ਸਾਲਾ ਗੰਗਾਧਰ ਬਾਬੂ ਖ਼ਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਚਲਾ ਗਿਆ ਹੋ ਸਕਦਾ ਹੈ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸੇ ਢੰਗ ਨਾਲ ਹੋਰ ਲੋਕ ਵੀ ਉਸ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਹੋ ਸਕਦੇ ਹਨ। ਪੁਲਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਗੰਗਾਧਰ ਬਾਬੂ ਨੇ ਅਪਰੈਲ 2024 ਤੋਂ ਸਤੰਬਰ 2025 ਤੱਕ ‘ਇੰਡੀਅਨ ਸਾਈਕਿਕ ਐਂਡ ਸਪਿਰਚੂਅਲ ਹੀਲਰ’ ਦੇ ਨਾਂਅ ਹੇਠ ਕੰਮ ਕੀਤਾ। ਉਹ ਦਾਅਵਾ ਕਰਦਾ ਸੀ ਕਿ ਉਸ ਕੋਲ ਅਜਿਹੀਆਂ ਅਲੌਕਿਕ ਸ਼ਕਤੀਆਂ ਹਨ, ਜਿਨ੍ਹਾਂ ਰਾਹੀਂ ਉਹ ਲੋਕਾਂ ਦੀਆਂ ਨਿੱਜੀ, ਪਰਿਵਾਰਕ ਅਤੇ ਆਰਥਿਕ ਸਮੱਸਿਆਵਾਂ ਦੂਰ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾ ਸਕਦਾ ਹੈ।’
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪੀੜਤਾ ਦੇ ਅੰਧਵਿਸ਼ਵਾਸ ਅਤੇ ਮਨੋਵਿਗਿਆਨਕ ਡਰ ਦਾ ਫ਼ਾਇਦਾ ਉਠਾਇਆ।