ਕਾਕਰੋਚ ਸਭ ਕੁਝ ਪਲਟ ਸਕਦੇ ਹਨ : ਨਕਵੀ

0
6

ਇਸਲਾਮਾਬਾਦ : ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਹਾਲ ਹੀ ਵਿਚ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਜੇ ਦੇਸ਼ ਦੇ ਨੌਜਵਾਨ ਇੱਕ ਹੋ ਜਾਣ ਤਾਂ ਉਹ ਸਭ ਕੁਝ ਪਲਟ ਸਕਦੇ ਹਨ। ਨਕਵੀ ਨੇ ਪਾਕਿਸਤਾਨ ਦੀ ਸ਼ਾਸਨ ਪ੍ਰਣਾਲੀ ਵਿੱਚ ਵਿਆਪਕ ਸੁਧਾਰਾਂ ਦੀ ਮੰਗ ਕਰਦੇ ਹੋਏ ‘ਕਾਕਰੋਚ’ ਸ਼ਬਦ ਦੀ ਵਰਤੋਂ ਕੀਤੀ ਹੈ। ‘ਜਿਓ ਨਿਊਜ਼’ ਦੀ ਇੱਕ ਰਿਪੋਰਟ ਦੇ ਅਨੁਸਾਰ ਇਸਲਾਮਬਾਦ ਵਿੱਚ ਪਾਕਿਸਤਾਨ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਕਵੀ ਨੇ ਕਿਹਾ ਕਿ ਮੌਜੂਦਾ ਸਿਸਟਮ ਢਹਿ ਚੁੱਕਾ ਹੈ ਅਤੇ ਦੇਸ਼ ਦੀਆਂ ਵਧਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਨਹੀਂ ਰਿਹਾ। ਨਕਵੀ ਨੇ ਕਿਹਾ, ‘ਹੁਣ ਭਾਵੇਂ ਤੁਸੀਂ ਉਸ ਨੌਜਵਾਨ ਨੂੰ ਨੌਜਵਾਨ ਕਹੋ, ਕਾਕਰੋਚ ਕਹੋ ਜਾਂ ਕੁਝ ਹੋਰ ਕਹੋ… ਜੇ ਇਹ ਕਾਕਰੋਚ ਇਕੱਠੇ ਹੋ ਗਏ, ਤਾਂ ਉਹ ਸਭ ਕੁਝ ਪਲਟ ਸਕਦੇ ਹਨ।’