ਵਕੀਲ ਨੇ ਚਲਾਈ ਗੋਲੀ, ਔਰਤ ਗੰਭੀਰ

0
11

ਚੰਡੀਗੜ੍ਹ : ਸਥਾਨਕ ਹਾਈ-ਪ੍ਰੋਫ਼ਾਈਲ ਇਲਾਕੇ ਸੈਕਟਰ-42 ਵਿੱਚ ਸ਼ਨੀਵਾਰ ਜਾਇਦਾਦ ਦੇ ਇੱਕ ਵਿਵਾਦ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਇੱਥੇ ਇੱਕ ਕੋਠੀ ਦਾ ਕਬਜ਼ਾ ਛੁਡਵਾਉਣ ਪਹੁੰਚੀ ਔਰਤ ‘ਤੇ ਇੱਕ ਵਕੀਲ ਵੱਲੋਂ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਪੁਲਸ ਨੇ ਮੁਲਜ਼ਮ ਵਕੀਲ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।
ਐਡਵੋਕੇਟ ਜੇ. ਸਿੰਘ ਚੱਢਾ ਵੱਲੋਂ ਚਲਾਈ ਗੋਲੀ ਜਾਇਦਾਦ ਦੀ ਮਾਲਕ ਮਨਜਿੰਦਰ ਕੌਰ ਦੇ ਮੂੰਹ ‘ਤੇ ਜਾ ਲੱਗੀ। ਗੋਲੀ ਲੱਗਣ ਕਾਰਨ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਉੱਥੇ ਹੀ ਡਿੱਗ ਪਈ । ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਵਾਉਂਦੇ ਹੋਏ ਜਾਇਦਾਦ ਦਾ ਕਬਜ਼ਾ ਮਨਜਿੰਦਰ ਕੌਰ ਨੂੰ ਸੌਂਪਣ ਲਈ ਸੈਕਟਰ-42 ਸਥਿਤ ਕੋਠੀ ਪਹੁੰਚੇ ਸਨ।