ਗਿੱਦੜਬਾਹਾ
(ਜਸਵੰਤ Îਿਗੱਲ ਛੱਿਤਆਣਾ)
21 ਅਗਸਤ ਦੀ ਮੁਕਤਸਰ ਸਾਹਿਬ ਵਿਖੇ ਨਰੇਗਾ ਹੱਕ ਦੀ ਪ੍ਰਾਪਤੀ ਰੈਲੀ ਅਤੇ ਇੱਕ ਸਤੰਬਰ ਨੂੰ ਦਿੱਲੀ ਰੈਲੀ ਵਿੱਚ ਪਹੁੰਚਣ ਦੀ ਤਿਆਰੀ ਲਈ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡਾਂ ਵਿੱਚ ਜਥਾ ਮਾਰਚ ਕੱਿਢਆ ਜਾ ਰਿਹਾ ਹੈ। ਮੰਗਲਵਾਰ ਪਿੰਡ ਦੂਹੇਵਾਲਾ, ਗਿਲਜੇਵਾਲਾ ਅਤੇ ਚੋਟੀਆਂ ਵਿੱਚ ਮਾਰਚ ਕੀਤਾ ਗਿਆ ।ਇਸ ਸਮੇਂ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ, ਜ਼ਿਲ੍ਹਾ ਮੀਤ ਸਕੱਤਰ ਬੋਹੜ ਸਿੰਘ ਸੁਖਨਾ, ਬਲਾਕ ਸਕੱਤਰ ਗੁਰਦੀਪ ਸਿੰਘ ਸੁਖਨਾ, ਸੁਰਜੀਤ ਸਿੰਘ ਛੱਤਿਆਣਾ, ਜਸਵਿੰਦਰ ਸਿੰਘ ਸਾਹਿਬ ਚੰਦ, ਬਲਵੀਰ ਸਿੰਘ ਕੋਠੇ ਦਸਮੇਸ਼ ਨਗਰ, ਗਰਬਚਨ ਸਿੰਘ ਛੱਤਿਆਣਾ ਅਤੇ ਬਰਾਂਚਾਂ ਦੇ ਸਾਥੀ ਸ਼ਾਮਲ ਸਨ।ਇਹ ਮਾਰਚ ਸਪੀਕਰ ਵਾਲੀ ਗੱਡੀ ਨੇ ਸਪੈਸ਼ਲ ਪ੍ਰਚਾਰ ਕੈਸਿਟ ਨਾਲ ਪਿੰਡਾਂ ਦਾ ਚੱਕਰ ਲਾ ਕੇ ਇਕ ਸਤੰਬਰ ਦਿੱਲੀ ਮਾਰਚ ਦਾ ਸੁਨੇਹਾ ਦਿੱਤਾ।
ਜਗਰੂਪ ਸਿੰਘ ਨੇ ਆਪਣੇ ਸੰਬੋਧਨ ਵਿਚ ਦਿੱਲੀ ਵਿਖੇ ਕੀਤੀ ਜਾ ਰਹੀ ‘ਬਦਲਾਓ ਜ਼ਰੂਰੀ ਹੈ’ ਰੈਲੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਦੇਸ਼ ਦੀ ਹਕੂਮਤ ਲੋਕ ਵਿਰੋਧੀ ਨੀਤੀਆਂ ‘ਤੇ ਚੱਲ ਰਹੀ ਹੈ। ਸੰਵਿਧਾਨ ਨਾਲ ਲੋਕ ਵਿਰੋਧੀ ਛੇੜਛਾੜ ਕੀਤੀ ਜਾ ਰਹੀ ਹੈ। ਵੋਟਾਂ ਕੱਟੀਆਂ ਜਾ ਰਹੀਆਂ ਹਨ। ਨਰੇਗਾ ਦਾ ਕੇਵਲ ਨਾਂਅ ਹੀ ਨਹੀਂ ਬਦਲਿਆ, ਸੂਬਿਆਂ ‘ਤੇ ਭਾਰ ਵਧਾ ਦਿੱਤੈ, ਉਜਰਤਾਂ ਘਟਾਈਆਂ ਜਾ ਰਹੀਆਂ ਤੇ ਕੰਮ ਬੋਝ ਵਧਾਇਆ ਜਾ ਰਿਹੈ। ਨਵੇਂ ਕਾਨੂੰਨ ‘ਚ ਕੰਮ ਦਿਨ 12 ਘੰਟੇ ਕਰਨ ਦੀ ਧਾਰਾ ਜੋੜ ਦਿੱਤੀ ਹੈ, ਜਦੋਂ ਕਿ ਲੋੜ ਨਰੇਗਾ-2005 ਵਾਲਾ ਕੰਮ ਦਿਹਾੜੀ ਸਮਾਂ 6 ਘੰਟੇ ਬਹਾਲ ਕਰਨ ਦੀ ਹੈ।ਇਸ ਮੌਕੇ ਕਿਸਾਨੀ ਮਸਲਿਆਂ ਦੇ ਹੱਲ ਬਾਰੇ, ਮੁਲਾਜ਼ਮਾਂ, ਔਰਤਾਂ ਦੇ ਹੱਕਾਂ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਲੋਕਾਂ ਦਾ ਹਾਂ-ਪੱਖੀ ਹੁੰਗਾਰਾ ਮਿਲਿਆ।ਅਖੀਰ ਵਿੱਚ 21 ਅਗਸਤ ਦੀ ਮੁਕਤਸਰ ਨਰੇਗਾ ਹੱਕ ਪ੍ਰਾਪਤੀ ਰੈਲੀ ਅਤੇ ਇਕ ਸਤੰਬਰ ਦਿੱਲੀ ਰੈਲੀ ਵਿਚ ਵਧ-ਚੜ੍ਹ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ।ਇਸ ਸਮੇਂ ਲੋਕਾਂ ਦਾ ਭਾਰੀ ਇਕੱਠ ਰਿਹਾ।





