ਮੁਹਾਲੀ (ਗੁਰਜੀਤ ਬਿੱਲਾ)
ਮੁਹਾਲੀ ਸ਼ਹਿਰ ਦੇ ਪ੍ਰਮੁੱਖ ਪੱਤਰਕਾਰ ਅਤੇ ਪੰਜਾਬੀ ਕਵੀ ਧਰਮਪਾਲ ਉਪਾਸ਼ਕ ਦਾ ਐਤਵਾਰ ਇੱਥੇ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮੋਹਾਲੀ ਸ਼ਹਿਰ ਦੇ ਉੱਘੇ ਸਿਆਸੀ ਆਗੂ, ਧਾਰਮਕ, ਵੈੱਲਫੇਅਰ ਐਸੋਸੀਏਸ਼ਨ, ਲੇਖਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਅੰਤਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਗਈ।ਉਨ੍ਹਾ ਦੀ ਚਿਤਾ ਨੂੰ ਉਨ੍ਹਾ ਦੇ ਵੱਡੇ ਪੁੱਤਰ ਕੁਮਾਰ ਪਵਨਦੀਪ ਤੇ ਜਵਾਈ ਸ਼ਬਦੀਸ਼ ਅਤੇ ਬੇਟੀ ਅਨੀਤਾ ਸ਼ਬਦੀਸ਼ ਨੇ ਦਿੱਤੀ। ਉਪਾਸ਼ਕ ਦਾ ਪੀ ਜੀ ਆਈ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ ਸੀ।ਉਹ 83 ਸਾਲ ਦੇ ਸਨ। ਉਹ ਪੰਜਾਬ ਟਰੈਕਟਰ ਵਿੱਚ ਨੌਕਰੀ ਲਈ 1973 ਵਿੱਚ ਮੁਹਾਲੀ ਆਏ ਅਤੇ ਵਰਕਰਜ਼ ਯੂਨੀਅਨ ਦੇ ਪਹਿਲੇ ਪ੍ਰਧਾਨ ਸਨ।ਉਹ ਪੰਜਾਬੀ ਸਾਹਿਤ ਸਭਾ ਅਤੇ ਪ੍ਰੈੱਸ ਕਲੱਬ ਮੁਹਾਲੀ ਦੇ ਵੀ ਪ੍ਰਧਾਨ ਰਹੇ। ਉਨ੍ਹਾ ਨਮਿਤ ਅੰਤਮ ਅਰਦਾਸ 30 ਅਗਸਤ ਨੂੰ 12 ਵਜੇ ਮੁਹਾਲੀ ਦੇ ਗੁਰਦੁਆਰਾ ਸਾਹਿਬ ਫੇਜ਼-5 ਵਿੱਚ ਹੋਵੇਗੀ।ਉਨ੍ਹਾ ਦੀ ਪਹਿਲੀ ਕਾਵਿ ਕਿਤਾਬ ‘ਗੁੰਮਸ਼ੁਦਾ ਪੈੜਾਂ’ ਸੇਵਾ-ਮੁਕਤੀ ਦੇ ਤੋਹਫ਼ੇ ਵਜੋਂ ਪੱਚੀ ਸਾਲ ਪਹਿਲਾ ਛਪੀ ਅਤੇ ਦੂਜੀ ਇਸੇ ਸਾਲ ਜਨਮ ਦਿਨ ‘ਤੇ 20 ਜੁਲਾਈ ਨੂੰ ਰਿਲੀਜ਼ ਕੀਤੀ ਗਈ ਸੀ। ਉਨ੍ਹਾ ਗੁਰਸ਼ਰਨ ਸਿੰਘ ਦੇ ਬਲਰਾਜ ਸਾਹਨੀ ਪ੍ਰਕਾਸ਼ਨ ਲਈ ਵੀ ਪੁਸਤਕਾਂ ਸੰਪਾਦਤ ਕੀਤੀਆਂ। ਧਰਮਪਾਲ ਉਪਾਸ਼ਕ ਨਕਸਲੀ ਲਹਿਰ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚ ਸ਼ਾਮਲ ਸਨ ਅਤੇ ਪਾਸ਼ ਦੀ ਸੰਪਾਦਨਾ ਹੇਠ ਛਪਣ ਵਾਲ਼ੇ ਪਰਚੇ ‘ਸਿਆੜ’ ਦੇ ਸਹਾਇਕ ਸੰਪਾਦਕ ਸਨ।ਉਨ੍ਹਾ ਦੀ ਪ੍ਰੇਰਨਾ ਤੇ ਉਤਸ਼ਾਹ ਸਦਕਾ ਪੁੱਤਰ ਕੁਮਾਰ ਪਵਨਦੀਪ ਤੇ ਅਨੀਤਾ ਸ਼ਬਦੀਸ਼ ਨਾਟ ਜਗਤ ਨਾਲ਼ ਜੁੜੇ ਸਨ। ਉਨ੍ਹਾ ਦੇ ਛੋਟੇ ਪੁੱਤਰ ਸੰਦੀਪ ਕੁਮਾਰ ਵੀ ਥੋੜ੍ਹੀ ਦੇਰ ਨਾਟਕ ਦੀ ਦੁਨੀਆ ਦਾ ਹਿੱਸਾ ਰਹੇ। ਉਨ੍ਹਾ ਦੀ ਪਤਨੀ ਸੀਤਾ ਦੇਵੀ ਸੋਸ਼ਲ ਵਰਕਰ ਸਨ ਅਤੇ ਮੁਹਾਲੀ ਮਿਊਸਪਲ ਕਮੇਟੀ ਲਈ ਚੁਣੇ ਗਏ ਸਨ।
ਉਨ੍ਹਾ ਦੀ ਅੰਤਮ ਯਾਤਰਾ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ, ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਅਕਵਿੰਦਰ ਸਿੰਘ ਗੋਸਲ, ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ, ਬਲਜੀਤ ਬੱਲੀ, ਮੁਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਮੀਤ ਸ਼ਾਹੀ, ਜਨਰਲ ਸਕੱਤਰ ਤੇ ਕੌਂਸਲਰ ਸੁਖਦੇਵ ਪਟਵਾਰੀ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਬਾਗੜੀ, ਸੀਨੀਅਰ ਪੱਤਰਕਾਰ ਗੁਰਪ੍ਰੀਤ ਨਿਆਮੀਆਂ, ਦਰਸ਼ਨ ਸਿੰਘ ਸੋਢੀ, ਕਰਮਜੀਤ ਸਿੰਘ ਚਿੱਲਾ, ਕੁਲਦੀਪ ਸਿੰਘ, ਡਾ. ਭੁਪਿੰਦਰ ਸਿੰਘ, ਰਣਜੀਤ ਰਾਣਾ, ਮਨੋਜ ਗਿਰਧਰ, ਬਲਬੀਰ ਸੂਫੀ, ਸੁਸ਼ੀਲ ਦੁਸਾਂਝ, ਲਾਲੀ ਗਿੱਲ, ਪ੍ਰੋ. ਸਮਿੰਦਰ ਸਿੰਘ, ਗੁਰਮੇਲ ਸਿੰਘ ਮੌਜੇਵਾਲ, ਅਜੈਬ ਔਜਲਾ, ਪੰਜਾਬੀ ਗਾਇਕ ਮਨੀ ਔਜਲਾ, ਐੱਸ ਐੱਚ ਓ ਮਨਫੂਲ ਸਿੰਘ, ਪੀ ਟੀ ਐੱਲ ਦੇ ਆਗੂ ਹਾਕਮ ਸਿੰਘ, ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸਕੱਤਰ ਕਮਲਨੈਣ ਸਿੰਘ ਸੇਖੋਂ, ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਗੁਰਦਿਆਲ ਨਿਰਮਾਣ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਧਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਬਿੱਟੂ ਔਲਖ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਇੰਦਰਜੀਤ ਮੋਗਾ ਅਤੇ ਸਰਘੀ ਪਰਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ਕੁੱਕੂ, ਨਰਦਿੰਰ ਨਸਰੀਨ, ਗੁਰਵਿੰਦਰ ਬਾਕਰਪੁਰੀਆ ਤੇ ਰਿੱਤੂਰਾਗ, ਕੈਪਟਨ ਕਰਨੈਲ ਸਿੰਘ, ਇੰਸਪੈਕਟਰ ਰਘਵੀਰ ਸਿੰਘ, ਬਲਜਿੰਦਰ ਸਿੰਘ ਰਾਜਾ ਸਮੇਤ ਵੱਡੀ ਗਿਣਤੀ ਵਿੱਚ ਉਹਨਾ ਦੇ ਪੁਰਾਣੇ ਸਾਥੀ ਹਾਜ਼ਰ ਸਨ।





