ਚੰਡੀਗੜ੍ਹ : ਪੁਲਸ ਨੇ ਐਤਵਾਰ ਰਾਤ ਸੈਕਟਰ 43 ਸਥਿਤ ਬੱਸ ਅੱਡੇ ਦੇ ਨੇੜਿਓਂ ਟਿਫਨ ਬੰਬ ਬਰਾਮਦ ਕਰਨ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਤੋਂ 5 ਕਿੱਲੋ ਜੈਲੇਟਿਨ ਸਟਿਕ ਵਿਸਫੋਟਕ, ਇੱਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਫੜੇ ਜਾਣ ਵਾਲਿਆਂ ਦੀ ਪਛਾਣ 19 ਸਾਲਾ ਲਵਪ੍ਰੀਤ ਸਿੰਘ ਵਾਸੀ ਪਿੰਡ ਸਰਹਾਲੀ (ਜ਼ਿਲ੍ਹਾ ਤਰਨ ਤਾਰਨ), 21 ਸਾਲਾ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਦਿਓਬਥ (ਜ਼ਿਲ੍ਹਾ ਤਰਨ ਤਾਰਨ) ਅਤੇ 19 ਸਾਲਾ ਪ੍ਰਭਪ੍ਰੀਤ ਸਿੰਘ ਵਾਸੀ ਪਿੰਡ ਤਰਸਿੱਕਾ (ਜ਼ਿਲ੍ਹਾ ਅੰਮ੍ਰਿਤਸਰ) ਵਜੋਂ ਹੋਈ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਨੌਜਵਾਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਨਾਲ ਜੁੜੇ ਹੋਏ ਹਨ ਅਤੇ ਵਿਦੇਸ਼ ਵਿੱਚ ਬੈਠੇ ਸਤਨਾਮ ਸੱਤਾ ਨੌਸ਼ਹਿਰਾ ਦੇ ਸੰਪਰਕ ਵਿੱਚ ਸਨ, ਉਸ ਦੇ ਕਹਿਣ ‘ਤੇ ਤਿੰਨਾਂ ਨੌਜਵਾਨਾਂ ਨੇ ਚੰਡੀਗੜ੍ਹ ਵਿੱਚ ਟਿਫਨ ਬੰਬ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।




