ਬੁਡਲਾਡਾ (ਅਸ਼ੋਕ ਲਾਕੜਾ)
20 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਤਿਆਰੀ ਸੰਬੰਧੀ ਪਹਿਲੀ ਮੀਟਿੰਗ ਲੈਕਚਰਾਰ ਰਾਵਿੰਦਰ ਕੁਮਾਰ ਮੁਗਲਾਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਹਾਜ਼ਰ ਸਾਥੀਆਂ ਨੇ ਫੈਸਲਾ ਕੀਤਾ ਕਿ ਪਹਿਲੀ ਤਰਜੀਹੀ ਵੋਟ ਸੀਰੀਅਲ ਨੰਬਰ 29 ‘ਤੇ ਐੱਨ ਕੇ ਗੌੜ ਤੇ ਦੂਸਰੀ ਤਰਜੀਹੀ ਵੋਟ ਸੀਰੀਅਲ ਨੰਬਰ 47 ਡਾਕਟਰ ਸੁਖਦੇਵ ਸਿੰਘ ਸਿਰਸਾ ਨੂੰ ਪਾਈ ਜਾਵੇਗੀ। ਮੀਟਿੰਗ ਨੇ ਫੈਸਲਾ ਕੀਤਾ ਕਿ ਆਰੰਭ ਵਿੱਚ ਪਹਿਲਾਂ ਸਾਰੇ ਵੋਟਰਾਂ ਦੀ ਪਹਿਚਾਣ ਕੀਤੀ ਜਾਵੇਗੀ, ਦੂਸਰੇ ਦੌਰ ਵਿੱਚ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਰਾਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੀਆਂ ਸੈਨੇਟ ਚੋਣਾਂ ਵਿੱਚ ਜ਼ਿਲ੍ਹਾ ਮਾਨਸਾ ਤੇ ਵਿਸ਼ੇਸ਼ ਕਰਕੇ ਤਹਿਸੀਲ ਬੁਢਲਾਡਾ ਵਿੱਚ ਸਭ ਤੋਂ ਵੱਧ ਵੋਟਾਂ ਗੌੜ ਨੂੰ ਪਈਆਂ ਸਨ, ਇਸ ਵਾਰ ਫੇਰ ਇਤਿਹਾਸ ਦੁਹਰਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਤਿਆਰੀ ਕਮੇਟੀ ਦੇ ਕਨਵੀਨਰ ਲੈਕਚਰਾਰ ਰਾਵਿੰਦਰ ਮਿਗਲਾਨੀ ਤੇ ਮਾਸਟਰ ਤਜਿੰਦਰ ਕੁਮਾਰ ਹੋਣਗੇ। ਇਸ ਮੌਕੇ ਪਰਗਟ ਸਿੰਘ ਚਹਿਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਵੈੱਲਫੇਅਰ ਬੁਢਲਾਡਾ, ਜਗਮੇਲ ਸਿੰਘ ਭੰਗੂ ਡੀ ਪੀ ਈ, ਵਿਸ਼ਾਲ ਬਾਂਸਲ ਸਾਇੰਸ ਮਾਸਟਰ, ਪਰਮਜੀਤ ਸੈਣੀ ਪੰਜਾਬੀ ਮਾਸਟਰ, ਮਾਸਟਰ ਲਾਭ ਸਿੰਘ, ਜਗਸੀਰ ਸਿੰਘ ਐੱਮ ਸੀ, ਤਜਿੰਦਰ ਕੁਮਾਰ ਮਾਸਟਰ, ਵੇਦ ਪਰਕਾਸ਼, ਰਘੂਨਾਥ ਨਾਥ ਸਿੰਗਲਾ, ਰਾਮ ਗੋਪਾਲ ਤੇ ਚਿਮਨ ਲਾਲ ਕਾਕਾ ਆਦਿ ਹਾਜ਼ਰ ਸਨ।





