ਵਿਜੇ ਸਾਂਪਲਾ ਨੂੰ ਸਿੱਟ ਵੱਲੋਂ ਸੰਮਨ

0
10

ਹੁਸ਼ਿਆਰਪੁਰ : ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਰਤੀ ਜਨਤਾ ਪਾਰਟੀ ਆਗੂ ਵਿਜੇ ਸਾਂਪਲਾ ਨੂੰ ਇੱਕ ਵਾਰ ਫਿਰ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸੰਮਨ ਭੇਜੇ ਗਏ ਹਨ। ਉਨ੍ਹਾ ਨੂੰ 27 ਅਗਸਤ ਨੂੰ ਚੰਡੀਗੜ੍ਹ ਵਿੱਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਸਾਂਪਲਾ ਨੇ ਪਾਰਟੀ ਦੀਆਂ ਪਹਿਲਾਂ ਤੋਂ ਤੈਅ ਬੈਠਕਾਂ ਦਾ ਹਵਾਲਾ ਦਿੰਦੇ ਹੋਏ ਇਸ ਦਿਨ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ ਹੈ ਅਤੇ ਪੇਸ਼ੀ ਲਈ ਕੋਈ ਹੋਰ ਤਰੀਕ ਦੇਣ ਦੀ ਮੰਗ ਕੀਤੀ ਹੈ।
ਹੈਪੀ ਪਾਸੀਆਂ ਦੀ ਮਾਂ ਸਣੇ 3 ਕਾਬੂ
ਅੰਮ੍ਰਿਤਸਰ : ਦਿਹਾਤੀ ਪੁਲਸ ਨੇ ਮੰਗਲਵਾਰ ਦਾਅਵਾ ਕੀਤਾ ਕਿ 20 ਅਗਸਤ ਨੂੰ ਜੱਟਾਂ ਪਿੰਡ ਵਿੱਚ ਇੱਕ ਘਰ ਉੱਤੇ ਹੋਏ ਗ੍ਰਨੇਡ ਹਮਲੇ ਨੂੰ ਸੁਲਝਾ ਲਿਆ ਹੈ ਅਤੇ ਇਸ ਕਥਿਤ ਸਾਜ਼ਿਸ਼ ਦਾ ਸੰਬੰਧ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪੈਦਾ ਹੋਏ ਵਿਵਾਦ ਨਾਲ ਹੈ।
ਅਮਰੀਕਾ ਬੈਠੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ ਦੀ 60 ਸਾਲਾ ਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੋ ਹੋਰਨਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਸ ਅਨੁਸਾਰ ਜਾਂਚ ਤੋਂ ਪਤਾ ਚੱਲਿਆ ਕਿ ਇਸ ਵਿੱਚ ਹੈਪੀ ਪਾਸੀਆਂ, ਉਸ ਦੇ ਪਰਵਾਰਕ ਮੈਂਬਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਦਾ ਹੱਥ ਹੈ।