ਦਮਦਮੀ ਟਕਸਾਲ ਵੱਲੋਂ ਚੋਣਾਂ ‘ਚ ਨਿੱਤਰਨ ਦੀ ਤਿਆਰੀ!

0
6

ਅੰਮ੍ਰਿਤਸਰ (ਨ ਜ਼ ਸ) : ਦਮਦਮੀ ਟਕਸਾਲ ਨੇ ਇੱਕ ਵੱਖਰਾ ਜਥੇਬੰਦਕ ਵਿੰਗ ‘ਦਮਦਮੀ ਟਕਸਾਲ ਸੇਵਕ ਜਥਾ’ ਕਾਇਮ ਕੀਤਾ ਹੈ, ਜਿਸ ਦਾ ਢਾਂਚਾ ਬਿਲਕੁਲ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਵਰਗਾ ਹੈ। ਇਸ ਨਾਲ ਚਰਚਾ ਗਰਮ ਹੋ ਗਈ ਹੈ ਕਿ ਕੀ ਟਕਸਾਲ ਸਿੱਧੇ ਤੌਰ ‘ਤੇ ਚੋਣ ਸਿਆਸੀ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਦਮਦਮੀ ਟਕਸਾਲ ਦਾ ਸਿਆਸਤ ਨਾਲ ਲੰਮਾ ਇਤਿਹਾਸ ਰਿਹਾ ਹੈ। ਪਹਿਲਾਂ ਟਕਸਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਦੀ ਰਹੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਦੀ ਭਾਜਪਾ ਨਾਲ ਨੇੜਤਾ ਵਧਦੀ ਦੇਖੀ ਗਈ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਟਕਸਾਲ ਨੇ ਮੁੰਬਈ ਵਿੱਚ ਖੁੱਲ੍ਹ ਕੇ ਭਾਜਪਾ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ 6 ਜੂਨ ਨੂੰ ਮਹਿਤਾ ਚੌਕ ਵਿਖੇ ਘੱਲੂਘਾਰਾ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਮੰਤਰੀਆਂ ਅਤੇ ਭਾਜਪਾ ਨੇਤਾਵਾਂ ਨੇ ਸ਼ਿਰਕਤ ਕੀਤੀ ਸੀ। ਚਰਚਾਵਾਂ ਹਨ ਕਿ ‘ਸੇਵਕ ਜਥਾ’ ਦੇ ਜ਼ਰੀਏ ਟਕਸਾਲ ਇੱਕ ਅਜਿਹਾ ਨੈੱਟਵਰਕ ਤਿਆਰ ਕਰ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਮਦਦ ਕਰ ਸਕਦਾ ਹੈ। ਹਾਲਾਂਕਿ, ਟਕਸਾਲ ਦੇ ਬੁਲਾਰੇ ਹਰਸ਼ਦੀਪ ਸਿੰਘ ਰੰਧਾਵਾ ਨੇ ਇਹ ਸਾਰੇ ਦਾਅਵੇ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਸਿਆਸੀ ਪਾਰਟੀ ਨਹੀਂ ਹੈ ਅਤੇ ਨਾ ਹੀ ਚੋਣਾਂ ਲੜਨ ਦਾ ਕੋਈ ਇਰਾਦਾ ਹੈ। ਇਸ ਦਾ ਮੁੱਖ ਮਕਸਦ ਸ਼ਰਧਾਲੂਆਂ ਨੂੰ ਸਿਆਸੀ ਤੌਰ ‘ਤੇ ਜਾਗਰੂਕ ਕਰਨਾ, ਧਰਮ ਪ੍ਰਚਾਰ, ਨਸ਼ਾ ਛੁਡਾਊ ਮੁਹਿੰਮ ਅਤੇ ਪੰਜਾਬ ਦੇ ਮੁੱਦਿਆਂ ‘ਤੇ ਲਗਾਤਾਰ ਕੰਮ ਕਰਨਾ ਹੈ। ਹਾਲਾਂਕਿ ਵੱਡਾ ਸਿਆਸੀ ਪ੍ਰਭਾਵ ਹੋਣ ਦੇ ਬਾਵਜੂਦ ਟਕਸਾਲ ਨੇ ਕਦੇ ਸਿੱਧੇ ਤੌਰ ‘ਤੇ ਚੋਣਾਂ ਨਹੀਂ ਲੜੀਆਂ। ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਅਕਾਲੀ ਦਲ ਅਤੇ ਧੁੰਮਾ ਵਿਚਕਾਰ ਮਤਭੇਦ ਹਨ। ਧੁੰਮਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਪ੍ਰਵਾਨ ਨਹੀਂ ਕੀਤਾ।