ਨਵੀਂ ਦਿੱਲੀ (ਨ ਜ਼ ਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ‘ਖੇਡੋ ਇੰਡੀਆ ਡਾਇਲਾਗ’ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ”ਪਲੇਅ ਸਟੇਸ਼ਨਾਂ ਨਾਲੋਂ ਪਲੇਅ ਗਰਾਊਂਡਾਂ ਜ਼ਿਆਦਾ ਮਹੱਤਵਪੂਰਨ ਹਨ। ਇਹ ਤਦ ਹੀ ਸੰਭਵ ਹੋਵੇਗਾ, ਜਦੋਂ ਸਾਡੇ ਨੌਜਵਾਨ ਇਸ ਸੋਚ ਨੂੰ ਅੱਗੇ ਵਧਾਉਣਗੇ।”
ਉਨ੍ਹਾ ਅੱਗੇ ਕਿਹਾ, ”ਖੇਡਾਂ ਸਾਨੂੰ ਸਿਰਫ ਚੈਂਪੀਅਨ ਬਣਨਾ ਹੀ ਨਹੀਂ ਸਿਖਾਉਂਦੀਆਂ, ਸਗੋਂ ਖੇਡਾਂ ਸਾਨੂੰ ਬਿਹਤਰ ਪ੍ਰਤੀਯੋਗੀ ਬਣਨਾ ਵੀ ਸਿਖਾਉਂਦੀਆਂ ਹਨ। ਉੱਠਣਾ, ਡਿੱਗਣਾ, ਡਿੱਗ ਕੇ ਫਿਰ ਉੱਠਣਾ, ਖੇਡਾਂ ਸਾਡੇ ਅੰਦਰ ਇਹੀ ਉਤਸ਼ਾਹ ਪੈਦਾ ਕਰਦੀਆਂ ਹਨ।”
ਉਨ੍ਹਾ ਕਿਹਾ ਕਿ ਜੋ ਖੇਲਤੇ ਹੈਂ, ਵਹ ਖਿਲਤੇ ਹੈਂ।


