ਪੰਜਾਬ ਦੇ ਦੋ ਸ਼ੂਟਰ ਦਿੱਲੀ ’ਚ ਗਿ੍ਰਫਤਾਰ

0
363

ਨਵੀਂ ਦਿੱਲੀ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਦੋ ਕਥਿਤ ਸ਼ੂਟਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜੋ ਕੈਨੇਡਾ ’ਚ ਰਹਿੰਦੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਹੁਕਮਾਂ ’ਤੇ ਸ਼ਹਿਰ ’ਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਪਹੁੰਚੇ ਸਨ। ਗਿ੍ਰਫਤਾਰ ਕੀਤੇ ਸ਼ੂਟਰ ਗੁਰਦਾਸਪੁਰ ਦੇ ਰਵਿੰਦਰ ਸਿੰਘ (21) ਤੇ ਨਵਦੀਪ ਸਿੰਘ (26) ਹਨ। ਇਹ ਦੋਵੇਂ ਜਣੇ ਬਠਿੰਡਾ ਦੇ ਕਾਰੋਬਾਰੀ ਅੰਕਿਤ ਗੋਇਲ ਦੇ ਘਰ ਅੱਗੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੇ ਕੇਸ ’ਚ ਲੋੜੀਂਦੇ ਹਨ। ਦੋਹਾਂ ਨੂੰ ਦਿੱਲੀ ਤਰਨਜੋਤ ਸਿੰਘ ਨੇ ਭੇਜਿਆ ਸੀ, ਜੋ ਕਿ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ ’ਚ ਬੰਦ ਹੈ। ਦੋਹਾਂ ਸ਼ੂਟਰਾਂ ਨੂੰ ਦਿੱਲੀ ਵਿੱਚ ਉਸ ਵਿਅਕਤੀ ਦੀ ਹੱਤਿਆ ਲਈ ਭੇਜਿਆ ਗਿਆ ਸੀ, ਜਿਸ ਨੇ ਤਰਨਜੋਤ ਵਿਰੁੱਧ ਸ਼ਿਕਾਇਤ ਕੀਤੀ ਸੀ। ਤਰਨਜੋਤ ਨੇ ਇਸ ਵਿਅਕਤੀ ਤੋਂ ਗਰੋਹ ਲਈ ਪੰਜ ਕਰੋੜ ਰੁਪਏ ਮੰਗੇ ਦੱਸੇ ਜਾਂਦੇ ਹਨ।

LEAVE A REPLY

Please enter your comment!
Please enter your name here