ਇੰਟੈਲੀਜੈਂਸ ਦਫਤਰ ’ਤੇ ਹਮਲੇ ਦਾ ਮੁੱਖ ਮੁਲਜ਼ਮ ਨੱਪਿਆ

0
293

ਮੁਹਾਲੀ : ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫਤਰ ’ਤੇ ਆਰ ਪੀ ਜੀ ਹਮਲੇ ਦੇ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਗਿ੍ਰਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਟਵੀਟ ਕਰਕੇ ਸਾਂਝੀ ਕੀਤੀ। ਚੜ੍ਹਤ ਸਿੰਘ ਵਿਦੇਸ਼ ’ਚ ਬੈਠ ਕੇ ਅਪਰਾਧਕ ਸਰਗਰਮੀਆਂ ਕਰਨ ਵਾਲੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਲੰਡਾ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਹੈ। ਡੀ ਜੀ ਪੀ ਨੇ ਕਿਹਾ ਕਿ ਪੰਜਾਬ ਪੁਲਸ ਨੇ ਕੌਮੀ ਜਾਂਚ ਏਜੰਸੀ ਅਤੇ ਏ ਟੀ ਐੱਸ ਮਹਾਰਾਸ਼ਟਰ ਨਾਲ ਮਿਲ ਕੇ ਉਸ ਨੂੰ ਕਾਬੂ ਕੀਤਾ।
ਪਿਛਲੇ ਦਿਨੀਂ ਸੋਹਾਣਾ ਪੁਲਸ ਵੱਲੋਂ ਇਸ ਮਾਮਲੇ ’ਚ ਪਹਿਲਾਂ ਗਿ੍ਰਫਤਾਰ ਮੁਲਜ਼ਮਾਂ ਖਿਲਾਫ ਮੁਹਾਲੀ ਦੀ ਅਦਾਲਤ ’ਚ 272 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ।

LEAVE A REPLY

Please enter your comment!
Please enter your name here