ਅੰਮਿ੍ਰਤਸਰ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ’ਚ ਉਸ ਦੇ ਪਿੰਡ ਦੇ ਨਾਮਜ਼ਦ ਮੁਲਜ਼ਮ ਜਗਤਾਰ ਸਿੰਘ ਨੂੰ ਹਿਰਾਸਤ ’ਚ ਲਿਆ ਗਿਆ ਹੈ। ਕਿਸੇ ਸਮੇਂ ਉਸ ਦੀ ਗਾਇਕ ਮੂਸੇਵਾਲਾ ਨਾਲ ਸਭ ਤੋਂ ਵੱਧ ਨੇੜਤਾ ਸੀ। ਉਸ ਨੂੰ ਅੰਮਿ੍ਰਤਸਰ ਦੇ ਹਵਾਈ ਅੱਡੇ ਤੋਂ ਫੜਿਆ ਗਿਆ, ਜਦੋਂ ਉਹ ਦੁਬਈ ਜਾ ਰਿਹਾ ਸੀ। ਉਸ ਵਿਰੁੱਧ ਪੁਲਸ ਵਲੋਂ ਲੁੱਕ-ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਪੁਲਸ ਕੋਲ ਸ਼ੱਕ ਦੇ ਆਧਾਰ ਉੱਤੇ ਉਸ ਦਾ ਅਸਿੱਧੇ ਤੌਰ ’ਤੇ ਕਤਲ ’ਚ ਹੱਥ ਦੱਸਿਆ ਸੀ।




