ਵਾਂਗਚੁੱਕ ਨੇ ਭੱਟੀ ਚੇਤੇ ਕਰਾਇਆ

0
10

ਲੇਹ : ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਨੇ ਵੀਰਵਾਰ ਕਿਹਾ ਕਿ ਉਹ ਨਵੀਂ ਦਿੱਲੀ ਵਿੱਚ ਲੱਦਾਖ ਦੇ ਮੁੱਖ ਨੇਤਾਵਾਂ ਅਤੇ ਗ੍ਰਹਿ ਮੰਤਰਾਲੇ ਦੀ ਸਬ-ਕਮੇਟੀ ਵਿਚਕਾਰ ਹੋਈ ਗੱਲਬਾਤ ਤੋਂ ਨਿਰਾਸ਼ ਹਨ। ਵਾਂਗਚੁੱਕ ਨੇ ਪ੍ਰਸਿੱਧ ਕਾਮੇਡੀਅਨ ਜਸਪਾਲ ਭੱਟੀ ਦੇ ਫਲਾਪ ਸ਼ੋਅ ਤੋਂ ਇੱਕ ਪੁਰਾਣੀ ਕਲਿੱਪ ਸਾਂਝੀ ਕੀਤੀ ਅਤੇ ਕਿਹਾ ਕਿ ਗੱਲਬਾਤ ਦੌਰਾਨ ਸ਼ਾਇਦ ਹੀ ਕੁਝ ਨਵਾਂ ਹੋਇਆ ਹੋਵੇ। ਅਗਲੀ ਮੀਟਿੰਗ ਅਕਤੂਬਰ ਲਈ ਨਿਰਧਾਰਤ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਲੱਦਾਖ ਦੇ ਰਾਜ ਦੇ ਦਰਜੇ ਅਤੇ ਸੰਵਿਧਾਨਕ ਸੁਰੱਖਿਆ ਦੀਆਂ ਮੰਗਾਂ ‘ਤੇ ਮੀਟਿੰਗ ਬੁਲਾਈ ਸੀ। ਵਾਂਗਚੁੱਕ ਨੇ ਕਿਹਾ, ”ਮੀਟਿੰਗ ਦਾ ਇੱਕੋ ਇੱਕ ਵੱਡਾ ਨਤੀਜਾ ‘ਸ਼ਾਇਦ ਅਗਲੀ ਮੀਟਿੰਗ ਦੀ ਤਰੀਕ … ਅਕਤੂਬਰ ਵਿੱਚ ਤੈਅ ਕਰਨਾ’ ਸੀ। ਇਸੇ ਕਰਕੇ ਸਾਨੂੰ ਅੱਜ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀਆਂ ਮੀਟਿੰਗਾਂ ਦੀ ਯਾਦ ਆ ਰਹੀ ਹੈ।” ਵਾਂਗਚੁੱਕ ਵੱਲੋਂ ਸਾਂਝੀ ਕੀਤੀ ਗਈ ਕਲਿੱਪ ਵਿੱਚ ਇੱਕ ਦਫਤਰ ਦਿਖਾਇਆ ਗਿਆ ਹੈ, ਜਿੱਥੇ ਅਧਿਕਾਰੀ ਸੰਕਟ ਬਾਰੇ ਚਰਚਾ ਕਰਨ ਲਈ ਘੰਟਿਆਂਬੱਧੀ ਮੀਟਿੰਗਾਂ ਵਿੱਚ ਬਿਤਾਉਂਦੇ ਹਨ, ਸਿਰਫ ਇਹ ਐਲਾਨ ਕਰਨ ਲਈ, ‘ਆਜ ਤੋ ਕਮਾਲ ਹੀ ਹੋ ਗਯਾ, ਸਰਵਸੰਮਤੀ ਸੇ ਫੈਸਲਾ ਹੁਆ… ਅਗਲੀ ਮੀਟਿੰਗ ਕੀ ਤਾਰੀਖ ਫਿਕਸ ਹੋ ਗਈ ਹੈ!’