32.1 C
Jalandhar
Friday, March 29, 2024
spot_img

ਗੋਲੀਆਂ ਦੀ ਵਾਛੜ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ

ਮਾਨਸਾ (ਰੀਤਵਾਲ)
ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (29) ਦੀ ਐਤਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਹੱਤਿਆ ਕਰ ਦਿੱਤੀ ਗਈ | ਜੀਪ ‘ਤੇ ਏ ਕੇ-47 ਨਾਲ ਤਾਬੜਤੋੜ ਫਾਇਰਿੰਗ ਵਿਚ ਉਸ ਦੇ ਦੋ ਸਾਥੀ ਪਿੰਡ ਮੂਸਾ ਦੇ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ | ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ | ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ‘ਤੇ ਕਰੀਬ 30 ਤੋਂ 40 ਫਾਇਰ ਕੀਤੇ ਗਏ | ਫਾਈਰਿੰਗ ਏਨੀ ਤਾਬੜਤੋੜ ਹੋਈ ਕਿ ਸਿੱਧੂ ਮੂਸੇਵਾਲਾ ਆਪਣੀ ਸੀਟ ਤੋਂ ਹਿੱਲ ਤੱਕ ਨਹੀਂ ਸਕੇ | ਸ਼ੁਭਦੀਪ ਸਿੰਘ ਸਿੱਧੂ ਪੰਜਾਬੀ ਗਾਇਕ ਦੇ ਰੂਪ ‘ਚ ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਸੀ | ਮੂਸੇਵਾਲਾ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਤੇ ਫਿਰ ਕੈਨੇਡਾ ਚਲੇ ਗਿਆ, ਉਥੋਂ ਹੀ ਗਾਇਕੀ ਵਿਚ ਆਇਆ | ਪਤਾ ਲੱਗਾ ਹੈ ਕਿ ਮੂਸੇਵਾਲਾ ਥਾਰ ਗੱਡੀ ਖੁਦ ਚਲਾ ਰਿਹਾ ਸੀ | ਮੂਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਅਸੰਬਲੀ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ ਦੇ ਡਾ. ਵਿਜੈ ਸਿੰਗਲਾ ਤੋਂ ਹਾਰ ਗਿਆ ਸੀ | ਸਿੰਗਲਾ ਸਿਹਤ ਮੰਤਰੀ ਬਣਿਆ, ਪਰ ‘ਕਮਿਸ਼ਨ’ ਦੇ ਚੱਕਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਸੀ |
ਜ਼ਿਕਰਯੋਗ ਹੈ ਕਿ ਪਿਆਰ ਨਾਲ ਮੂਸੇਵਾਲਾ ਕਹੇ ਜਾਣ ਵਾਲੇ ਸ਼ੁਭਦੀਪ ਸਿੰਘ ਸਿੱਧੂ ਦਾ ਜਨਮ 17 ਜੂਨ 1993 ਨੂੰ ਹੋਇਆ ਸੀ | ਉਹ ਪਿੰਡ ਮੂਸੇ ਵਾਲਾ ਦਾ ਰਹਿਣ ਵਾਲਾ ਸੀ | ਲੋਕ ਸ਼ੁਭਦੀਪ ਨੂੰ ਉਸ ਦੀ ਗਾਇਕੀ ਕਰਕੇ ਵੀ ਜਾਣਦੇ ਸਨ | ਉਨ੍ਹਾ ਦੀ ਲੱਖਾਂ ਦੀ ਗਿਣਤੀ ‘ਚ ਫੈਨ ਫਾਲੋਇੰਗ ਸੀ | ਉਸ ਨੂੰ ਗੈਂਗਸਟਰ ਰੈਪ ਤੋਂ ਵੱਖਰੀ ਪਛਾਣ ਮਿਲੀ |
ਸਿੱਧੂ ਮੂਸੇਵਾਲਾ ਅਗਲੇ ਹਫ਼ਤੇ ਗੁੜਗਾਓਾ ‘ਚ ਆਪਣਾ ਸ਼ੋਅ ਕਰਨ ਵਾਲੇ ਸਨ | ਮੂਸੇਵਾਲਾ ਪਿਛਲੇ ਸਾਲ ਨਵੰਬਰ ‘ਚ ਕਾਂਗਰਸ ‘ਚ ਸ਼ਾਮਲ ਹੋਏ ਸਨ |
ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਹੱਤਿਆ ‘ਤੇ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾ ਕਿਹਾ ਕਿ ਹੱਤਿਆਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ | ਹਮਲਾਵਰ ਜੋ ਵੀ ਹੋਣਗੇ, ਬਖ਼ਸ਼ੇ ਨਹੀਂ ਜਾਣਗੇ | ਮਾਨ ਨੇ ਪੰਜਾਬ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ‘ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਹੈਰਾਨ ਕਰਨ ਵਾਲਾ ਹੈ | ਦੁਖੀ ਪਰਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ |’ ਉਨ੍ਹਾ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ |

Related Articles

LEAVE A REPLY

Please enter your comment!
Please enter your name here

Latest Articles