ਅੰਮ੍ਰਿਤਸਰ : ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਸ਼ੁਰੂ ਹੋਈ ਹਵਾਈ ਸਫ਼ਰ ਦੀ ਸਹੂਲਤ ਹੁਣ ਯਾਤਰੀਆਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਸਨਿੱਚਰਵਾਰ ਨੂੰ ਦਿੱਲੀ-ਹਲਵਾਰਾ-ਦਿੱਲੀ ਹਵਾਈ ਸੇਵਾ ਮੁੜ ਰੱਦ ਹੋਣ ਕਾਰਨ 102 ਯਾਤਰੀਆਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਕਾਬਲ-ਏ-ਗ਼ੌਰ ਹੈ ਕਿ ਪਹਿਲਾਂ 7 ਅਤੇ 9 ਸਤੰਬਰ ਨੂੰ ਵੀ ਇਸੇ ਰੂਟ ਦੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਸੀ। ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਏ ਆਈ-481 ਉਡਾਣ ਹਲਵਾਰਾ ਨਹੀਂ ਪੁੱਜੀ। ਇਸੇ ਜਹਾਜ਼ ਨੇ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਏ ਆਈ-482 ਵਜੋਂ ਦਿੱਲੀ ਵਾਪਸ ਜਾਣਾ ਸੀ।




