ਅੰਮਿ੍ਤਸਰ/ਅਟਾਰੀ
(ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ/ਸਤਬੀਰ ਭੀਲ)
ਅੰਮਿ੍ਤਸਰ ਦਿਹਾਤੀ ਪੁਲਸ ਨੇ 14 ਅਤਿ-ਆਧੁਨਿਕ ਪਿਸਤÏਲਾਂ ਅਤੇ 20 ਕਿਲੋ 130 ਗ੍ਰਾਮ ਹੈਰੋਇਨ ਨਾਲ ਫ਼Ïਜੀ ਜਵਾਨ ਸਮੇਤ ਸੱਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਕਰਨ ਵਾਲੇ ਚਾਰ ਵੱਖ-ਵੱਖ ਨੈੱਟਵਰਕਾਂ ਦਾ ਪਰਦਾ ਫਾਸ਼ ਕੀਤਾ ਹੈ¢ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਉਦੈ (19) ਅਤੇ ਪਤਰਸ (19) ਦੋਵੇਂ ਵਾਸੀ ਮਸਤਗੜ੍ਹ, ਤਰਨ ਤਾਰਨ, ਫ਼Ïਜੀ ਜਵਾਨ ਯੁੱਧਵੀਰ ਸਿੰਘ (22) ਵਾਸੀ ਪਿੰਡ ਰਾਣੀਕੇ, ਸਾਜਨ ਸਿੰਘ (19) ਅਤੇ ਸਾਹਿਲਪ੍ਰੀਤ (20) ਦੋਵੇਂ ਵਾਸੀ ਨਾਰਾਇਣਗੜ੍ਹ, ਜਰਮਨਜੋਤ ਸਿੰਘ (20) ਵਾਸੀ ਪਿੰਡ ਸਿਆਲਕਾ ਅਤੇ ਸਾਹਿਬਨੂਰ ਸਿੰਘ (21) ਵਾਸੀ ਜੁਝਾਰ ਸਿੰਘ ਨਗਰ, ਬਟਾਲਾ ਵਜੋਂ ਹੋਈ ਹੈ |
ਆਈ ਜੀ ਪੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੇ ਅਪ੍ਰੇਸ਼ਨ ਵਿੱਚ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪੁਖ਼ਤਾ ਇਤਲਾਹ ‘’ਤੇ ਕਾਰਵਾਈ ਕਰਦਿਆਂ ਉਦੈ ਅਤੇ ਪਤਰਸ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਡਰੋਨ ਰਾਹੀਂ ਭੇਜੀ ਗਈ 10 ਪਿਸਤÏਲਾਂ ਦੀ ਖੇਪ, ਜਿਸ ਵਿੱਚ ਇੱਕ 9 ਐੱਮ ਐੱਮ ਅਤੇ ਨੌਂ .30 ਬੋਰ ਪਿਸਤÏਲ ਸ਼ਾਮਲ ਸਨ, ਪ੍ਰਾਪਤ ਕਰਕੇ ਖੇਮਕਰਨ ਵੱਲ ਜਾ ਰਹੇ ਸਨ¢ ਇਹ ਦੋਵੇਂ ਮੁਲਜ਼ਮ ਇਸ ਤੋਂ ਪਹਿਲਾਂ ਵੀ ਹਥਿਆਰਾਂ ਦੀਆਂ ਘੱਟੋ-ਘੱਟ 20-25 ਖੇਪਾਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰ ਚੁੱਕੇ ਹਨ¢
ਦੂਜੇ ਅਪ੍ਰੇਸ਼ਨ ਵਿੱਚ ਸੀ ਆਈ ਏ ਅੰਮਿ੍ਤਸਰ ਦਿਹਾਤੀ ਅਤੇ ਥਾਣਾ ਘਰਿੰਡਾ ਦੇ ਅੱੈਸ ਐੱਚ ਓ ਦੀ ਸਾਂਝੀ ਟੀਮ ਨੇ ਛੁੱਟੀ ‘’ਤੇ ਘਰ ਆਏ ਇੱਕ ਫ਼Ïਜੀ ਜਵਾਨ ਯੁਧਵੀਰ ਸਿੰਘ ਨੂੰ .30 ਬੋਰ ਪਿਸਤÏਲ ਸਮੇਤ ਗਿ੍ਫ਼ਤਾਰ ਕੀਤਾ¢ ਯੁਧਵੀਰ ਸਿੰਘ ਨੂੰ ਪਹਿਲਾਂ ਵੀ ਅਸਲਾ ਐਕਟ ਦੇ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਗਿਆ ਸੀ¢ਸਰਹੱਦ ਪਾਰੋਂ ਤਸਕਰੀ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਇੱਕ ਵਿਸਥਾਰਤ ਰਿਪੋਰਟ ਫ਼Ïਜ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ¢ਤੀਜੇ ਅਪ੍ਰੇਸ਼ਨ ਦਾ ਵੇਰਵਾ ਦਿੰਦਿਆਂ ਐੱਸ ਐੱਸ ਪੀ ਅੰਮਿ੍ਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਘਰਿੰਡਾ ਦੀਆਂ ਟੀਮਾਂ ਨੇ 20.130 ਕਿੱਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਸਾਜਨ ਸਿੰਘ ਅਤੇ ਸਾਹਿਲਪ੍ਰੀਤ ਨੂੰ ਕਾਬੂ ਕੀਤਾ¢ਚੌਥੇ ਅਪ੍ਰੇਸ਼ਨ ਵਿੱਚ ਐੱਸ ਐੱਸ ਪੀ ਨੇ ਦੱਸਿਆ ਕਿ ਇੰਚਾਰਜ ਸਪੈਸ਼ਲ ਸੈੱਲ ਅੰਮਿ੍ਤਸਰ ਦਿਹਾਤੀ ਅਤੇ ਥਾਣਾ ਕੱਥੂ ਨੰਗਲ ਦੇ ਐੱਸ ਐੱਚ ਓ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਦੋ ਪਿਸਤÏਲਾਂ ਸਮੇਤ ਜਰਮਨਜੋਤ ਸਿੰਘ ਅਤੇ ਸਾਹਿਬਨੂਰ ਸਿੰਘ ਨੂੰ ਗਿ੍ਫ਼ਤਾਰ ਕੀਤਾ¢



