ਮਾਨਸਾ (ਆਤਮਾ ਸਿੰਘ ਪਮਾਰ)
ਦੇਸ਼ ਦੀ ਕÏਮੀ ਆਜ਼ਾਦੀ ਦੇ ਪ੍ਰਵਾਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਨ ਮÏਕੇ ਸਰਬ ਭਾਰਤ ਨÏਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਜਗਤਾਰ ਸਿੰਘ ਕਾਲਾ, ਕੁਲਵਿੰਦਰ ਸਿੰਘ ਭੀਖੀ, ਰਘਵੀਰ ਸਿੰਘ ਤੇ ਸੁਨੀਲ ਕੁਮਾਰ ਬੁਢਲਾਡਾ ਦੇ ਪ੍ਰਧਾਨਗੀ ਮੰਡਲ ਹੇਠ ‘ਨਸ਼ੇ ਨਹੀਂ, ਰੁਜ਼ਗਾਰ’ ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ¢
ਸੈਮੀਨਾਰ ਮÏਕੇ ਵਿਸ਼ੇਸ਼ ਤÏਰ ‘ਤੇ ਨÏਜਵਾਨ ਸਭਾ ਦੇ ਸਾਬਕਾ ਆਗੂ ਨਰਿੰਦਰ ਸੋਹਲ ਅਤੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕੀਤਾ¢
ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਰਤਮਾਨ ਸਮੇਂ ਦੇਸ਼ ਗੰਭੀਰ ਪ੍ਰਸਥਿਤੀਆਂ ਦੇ ਦÏਰ ‘ਚੋਂ ਗੁਜ਼ਰ ਰਿਹਾ ਹੈ ਕਿਉਂਕਿ ਫਾਸ਼ੀਵਾਦ ਦੇ ਦੋਗਲੇ ਕਿਰਦਾਰ ਤੇ ਹਮਲਿਆਂ ਕਾਰਨ ਦੇਸ਼ ‘ਚ ਧਰਮਨਿਰਪੱਖਤਾ, ਸੰਵਿਧਾਨ ਤੇ ਭਾਈਚਾਰਕ ਸਾਂਝ ਪੂਰੀ ਤਰ੍ਹਾਂ ਖ਼ਤਰੇ ‘ਚ ਹੈ¢ਦੇਸ਼ ਦੀ ਏਕਤਾ, ਅਖੰਡਤਾ ਤੇ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਇਤਿਹਾਸ ਨੂੰ ਨÏਜਵਾਨੀ ਤੋਂ ਦੂਰ ਕੀਤਾ ਜਾ ਰਿਹਾ ਹੈ¢ਸਿੱਖਿਆ,ਸਿਹਤ ਤੇ ਰੁਜ਼ਗਾਰ ਦੇਣ ਦੀ ਬਜਾਏ ਨÏਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਿਆ ਜਾ ਰਿਹਾ ਹੈ¢ਉਨ੍ਹਾ ਅੱਗੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਕਾਰਪੋਰੇਟ ਘਰਾਣਿਆਂ ਤੇ ਫਾਸ਼ੀਵਾਦ ਦੀਆਂ ਨੀਤੀਆਂ ਖਿਲਾਫ਼ ਵੱਡੀ ਲਾਮਬੰਦੀ ਕਰਕੇ ਦੇਸ਼ ਦੇ ਭਵਿੱਖ ਲਈ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦਿਆਂ ਦੇਸ਼ ਵਿਰੋਧੀ ਤਾਕਤਾਂ ਖਿਲਾਫ਼ ਸੰਘਰਸ਼ ਕਰਕੇ ਅਖੌਤੀ ਰਾਸ਼ਟਰਵਾਦ ਦੇ ਨਾਂਅ ‘ਤੇ ਮਨੰੂ ਸਿਮਰਤੀ ਲਾਗੂ ਕਰਨ ਵਾਲੀਆਂ ਤਾਕਤਾਂ ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਕੀਤਾ ਜਾਵੇ¢
ਕਾਮਰੇਡ ਨਰਿੰਦਰ ਸੋਹਲ ਨੇ ਦੇਸ਼ ਤੇ ਨÏਜਵਾਨਾਂ ਦੇ ਭਵਿੱਖ ਲਈ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ ‘ਬਨੇਗਾ’ ਦੀ ਸਥਾਪਨਾ ਨੂੰ ਸਮੇਂ ਦੀ ਵੱਡੀ ਲੋੜ ਦੱਸਿਆ | ਉਹਨਾਂ ਸਰਬ ਭਾਰਤ ਨÏਜਵਾਨ ਸਭਾ ਤੇ ਵਿਦਿਆਰਥੀ ਜੱਥੇਬੰਦੀ ਦੇ ਪ੍ਰੋਗਰਾਮ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਟੀਚਾ ਸਿੱਖਿਆ, ਸਿਹਤ ਤੇ ਰੁਜ਼ਗਾਰ ਹੈ, ਪ੍ਰੰਤੂ ਸਮੇਂ ਦੇ ਹਾਕਮ ਨÏਜਵਾਨ ਵਰਗ ਨੂੰ ਨਸ਼ਿਆਂ ਵੱਲ ਧੱਕ ਕੇ ਦੇਸ਼ ਨੂੰ ਕਾਰਪੋਰੇਟਰਾਂ ਨੂੰ ਵੇਚ ਰਹੇ ਹਨ | ਨੌਜਵਾਨ ਵਰਗ ਨੂੰ ਕੇਵਲ ਗੈਂਗਸਟਰਵਾਦ, ਧਾਰਮਿਕ ਅਤੇ ਜਾਤੀ ਵਿਤਕਰੇ ਵੱਲ ਤੋਰਿਆ ਜਾ ਰਿਹਾ ਹੈ ਅਤੇ ਮਾਨਸਿਕ ਤÏਰ ‘ਤੇ ਨਫ਼ਰਤ ਦਾ ਪਾਤਰ ਵੀ ਬਣਾਇਆ ਜਾ ਰਿਹਾ ਹੈ | ਉਹਨਾਂ ਪੂਰਨ ਅਜ਼ਾਦੀ ਲਈ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਾਮਬੰਦੀ ਦਾ ਸੱਦਾ ਦਿੱਤਾ¢
ਸੈਮੀਨਾਰ ਮÏਕੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚÏਹਾਨ ਨੇ ਉਦਘਾਟਨੀ ਭਾਸ਼ਣ ‘ਚ ਨੌਜਵਾਨਾਂ ਨੂੰ ਜੱਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਭਵਿੱਖ ਦੀਆਂ ਚੁਨÏਤੀਆਂ ਦੇ ਟਾਕਰੇ ਲਈ ਤਿੱਖੇ ਸੰਘਰਸ਼ ਦੀ ਅਪੀਲ ਵੀ ਕੀਤੀ¢ਸਟੇਜ ਸਕੱਤਰ ਦੀ ਭੂਮਿਕਾ ਸਾਥੀ ਜਗਸੀਰ ਸਿੰਘ ਰਾਏਕੇ ਵੱਲੋਂ ਬਾਖੂਬੀ ਨਿਭਾਈ ਗਈ¢
ਸੈਮੀਨਾਰ ਮÏਕੇ ਭਰਾਤਰੀ ਜਥੇਬੰਦੀਆਂ ਏਟਕ ਦੇ ਵੇਦ ਪ੍ਰਕਾਸ਼ ਬੁਢਲਾਡਾ, ਅਸ਼ੋਕ ਲਾਕੜਾ, ਰਤਨ ਭੋਲਾ, ਖੇਤ ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ, ਕੇਵਲ ਸਿੰਘ ਸਮਾਓਾ, ਕੁਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ, ਹਰਮੀਤ ਬੋੜਾਵਾਲ, ਜਗਰਾਜ ਸਿੰਘ ਹੀਰਕੇ, ਅਰਵਿੰਦਰ ਕÏਰ, ਕਿਰਨਾ ਰਾਣੀ ਪੰਜਾਬ ਇਸਤਰੀ ਸਭਾ, ਨੌਜਵਾਨ ਸਭਾ ਦੇ ਡਾ. ਰੋਹਿਤ ਕੁਮਾਰ ਨੇ ਵੀ ਸੰਬੋਧਨ ਕੀਤਾ | ਇਸ ਮÏਕੇ ਗੁਰਪ੍ਰੀਤ ਸਿੰਘ ਹੀਰਕੇ, ਪ੍ਰੇਮ ਕੁਮਾਰ ਬਾਜ਼ੀਗਰ, ਹਾਕਮ ਸਿੰਘ, ਬੰਬੂ ਸਿੰਘ, ਜੱਗਾ ਸਿੰਘ ਸੇਰਖਾ, ਅਵਤਾਰ ਸਿੰਘ ਪੂਨੀਆ, ਬੂਟਾ ਸਿੰਘ ਬਾਜੇ ਵਾਲਾ, ਗੁਰਦਿਆਲ ਸਿੰਘ, ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ |





