ਮੋਗਾ ‘ਚ ਵਿਸ਼ਾਲ ‘ਬਨੇਗਾ’ ਵਲੰਟੀਅਰ ਸੰਮੇਲਨ ਤੇ ਮਾਰਚ

0
10

ਮੋਗਾ (ਇਕਬਾਲ ਸਿੰਘ ਖਹਿਰਾ)
ਸਰਬ ਭਾਰਤ ਨÏਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਸੋਮਵਾਰ ਇਥੇ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖ਼ੇ ਸੈਂਕੜੇ ਲਾਲ ਵਰਦੀਧਾਰੀ ਨÏਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਬਨੇਗਾ ਵਲੰਟੀਅਰ ਸੰਮੇਲਨ ਉਪਰੰਤ ਬਾਜ਼ਾਰਾਂ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ¢ ਸੰਮੇਲਨ ਅਤੇ ਮਾਰਚ ਦੀ ਅਗਵਾਈ ਸਰਬ ਭਾਰਤ ਨÏਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਜਗਵਿੰਦਰ ਕਾਕਾ, ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੇਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ, ਸੂਬਾ ਸਕੱਤਰ ਸੁੱਖਵਿੰਦਰ ਮਲੋਟ, ਕÏਮੀ ਕÏਾਸਲ ਮੈਂਬਰ ਗੁਰਜੰਟ ਮਾਜਰੀ, ਸੂਬਾ ਖਜ਼ਾਨਚੀ ਵਿਸ਼ਾਲ ਵਲਟੋਹਾ, ਨਵਜੀਤ ਸੰਗਰੂਰ ਅਤੇ ਸ਼ੁਬੇਗ ਝੰਗੜਭੈਣੀ ਨੇ ਕੀਤੀ¢ ਸਰਬ ਭਾਰਤ ਨÏਜਵਾਨ ਸਭਾ ਦੇ ਕÏਮੀ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਵੀ ਵਿਸ਼ੇਸ਼ ਤÏਰ ‘ਤੇ ਹਾਜ਼ਰ ਹੋਏ¢ਪੰਜਾਬ ਭਰ ਵਿੱਚੋਂ ਸੈਂਕੜੇ ਨÏਜਵਾਨਾਂ ਅਤੇ
ਵਿਦਿਆਰਥੀਆਂ ਨੇ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਟੀ-ਸ਼ਰਟਾਂ ਪਹਿਨ ਕੇ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ¢ਇਸ ਸਮਾਗਮ ਦਾ ਉਦਘਾਟਨ ਅਤੇ ਸਵਾਗਤੀ ਭਾਸ਼ਣ ਤਿਆਰੀ ਕਮੇਟੀ ਦੇ ਕਨਵੀਨਰ ਅਤੇ ਨÏਜਵਾਨਾਂ ਦੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ ਨੇ ਕੀਤਾ¢ਉਨ੍ਹਾਂ ਇਸ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦਾ ਸਮੁੱਚਾ ਜੀਵਨ ਦੇਸ਼ ਨੂੰ ਆਜ਼ਾਦ ਕਰਵਾ ਕੇ ਸਮਾਜਵਾਦੀ ਪ੍ਰਬੰਧ ਸਥਾਪਿਤ ਕਰਨ ਦੇ ਸੰਘਰਸ਼ ਵਿੱਚ ਗੁਜ਼ਰਿਆ¢ ਅੱਜ ਦੀ ਨÏਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਇਨਕਲਾਬੀ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ¢ਇਸ ਵਲੰਟੀਅਰ ਸੰਮੇਲਨ ਨੂੰ ਵਿਸ਼ੇਸ਼ ਤÏਰ ‘ਤੇ ਸੰਬੋਧਨ ਕਰਦਿਆਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਨੇ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਦੀਆਂ ਅਮੁੱਕ ਮੁਬਾਰਕਾਂ ਦਿੰਦਿਆਂ ਭਗਤ ਦੇ ਜੀਵਨ ਫਲਸਫੇ ਨੂੰ ਸਲਾਮ ਪੇਸ਼ ਕੀਤੀ¢ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਮਗੁਣੀ ਭਗਤ ਸਿੰਘ ਇਕ ਮਹਾਨ ਸ਼ਹੀਦ ਹੋਣ ਦੇ ਨਾਲ ਨਾਲ ਉਹ ਉੱਚ ਕੋਟੀ ਦਾ ਵਿਦਵਾਨ ਵੀ ਸੀ ਅਤੇ ਉਸ ਨੇ ਆਪਣੀ ਵਿਦਵਤਾ ਦੇ ਬਲ ‘ਤੇ ਹੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ¢ਭਗਤ ਦੀ ਜੇਲ੍ਹ ਡਾਇਰੀ ਅਤੇ ਹੱਥਾਂ ਲਿਖਤਾਂ ਉਸ ਦੀ ਵਿਦਵਤਾ ਦਾ ਉੱਤਮ ਸਬੂਤ ਹਨ¢ਅਜੋਕੇ ਹਲਾਤ ‘ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਭਾਵੇਂ ਹਜ਼ਾਰਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਲੋਕਾਂ ਦੇ ਰੋਹ ਨੂੰ ਹਰ ਹੀਲੇ ਦਬਾਇਆ ਜਾਵੇ ਪਰ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਇਨਕਲਾਬੀ ਜੋਸ਼ ਅੱਜ ਵੀ ਨਵੀਂ ਪੀੜ੍ਹੀ (ਜਿਨ ਜ਼ੀ) ਦੀ ਅਗਵਾਈ ਕਰ ਰਿਹਾ ਹੈ ਅਤੇ ਉਹ ਆਪਣੇ ਸੰਘਰਸ਼ਾਂ ਨੂੰ ਜਿੱਤ ਰਹੇ ਹਨ¢ਉਨ੍ਹਾਂ ਨÏਜਵਾਨਾਂ ਅਤੇ ਵਿਦਿਆਰਥੀਆਂ ਨੂੰ ਭਗਤ ਸਿੰਘ ਦਾ ਗਹਿਨ ਅਧਿਐਨ ਕਰਨ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਅੱਗੇ ਆਉਣ ਦੀਆਂ ਅਪੀਲ ਕੀਤੀ¢
ਸੁਖਜਿੰਦਰ ਮਹੇਸਰੀ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਭਗਤ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਗਤ ਸਿੰਘ ਦੀ ਵਾਰਿਸ ਜਵਾਨੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਇਕ ਵੱਡੀ ਲਾਮਬੰਦੀ ਕਰ ਰਹੀ ਹੈ, ਜੋ ਭਗਤ ਸਿੰਘ ਕÏਮੀ ਰੁਜ਼ਗਾਰ ਗਾਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ¢ਉਨ੍ਹਾਂ ਅੱਗੇ ਕਿਹਾ ਕਿ ਭਗਤ ਸਿੰਘ ਕÏਮੀ ਰੁਜ਼ਗਾਰ ਗਾਰੰਟੀ ਕਾਨੂੰਨ ( ਬਨੇਗਾ) ਹਰ ਇਕ ਲਈ ਰੁਜ਼ਗਾਰ ਦੀ ਗਾਰੰਟੀ ਕਰਕੇ ਸਭ ਦੇ ਚੰਗੇ ਭਵਿੱਖ ਦੀ ਆਸ ਨੂੰ ਪੂਰਾ ਕਰਦਾ ਹੈ¢ਆਗੂਆਂ ਨੇ ਅੱਗੇ ਕਿਹਾ ਕਿ ਮÏਜੂਦਾ ਸਰਮਾਏਦਾਰੀ ਸਰਕਾਰਾਂ ਵੱਲੋਂ ਉਨ੍ਹਾਂ ਖਿਲਾਫ ਉੱਠ ਰਹੇ ਸੰਘਰਸ਼ਾਂ ਨੂੰ ਖੁੰਢਾ ਕਰਨ ਲਈ ਇਕ ਸੋਚੀ ਸਮਝੀ ਚਾਲ ਤਹਿਤ ਜਵਾਨੀ ਨੂੰ ਨਸ਼ਿਆਂ ਦੀ ਲਤ ਲਾਈ ਜਾ ਰਹੀ ਅਤੇ ਆਪਣੇ ਮੁਨਾਫ਼ੇ ਵਧਾਉਣ ਲਈ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਏ ਜਾ ਰਹੇ ਹਨ¢ਆਗੂਆਂ ਨੇ ਅੱਗੇ ਕਿਹਾ ਕਿ ਨਸ਼ਿਆਂ ਨੂੰ ਹਕੀਕਤ ਵਿੱਚ ਖ਼ਤਮ ਕਰਨ ਭਗਤ ਸਿੰਘ ਕÏਮੀ ਰੁਜ਼ਗਾਰ ਗਾਰੰਟੀ ਕਾਨੂੰਨ ਨੂੰ ਪਾਸ ਕਰਵਾ ਕੇ ਲਾਗੂ ਕਰਵਾਉਣਾ ਅੱਜ ਸਮੇਂ ਦੀ ਅਣਸਰਦੀ ਲੋੜ ਹੈ¢ਆਗੂਆਂ ਨੇ ਨਸ਼ਿਆਂ ਦੇ ਹਕੀਕੀ ਖਾਤਮੇ ਲਈ ਜਲਦੀ ਇਕ ਮੁਹਿੰਮ ਚਲਾਉਣ ਦਾ ਐਲਾਨ ਵੀ ਕੀਤਾ¢ ਇਸ ਮÏਕੇ ਏ ਆਈ ਐਸ ਐਫ ਦੇ ਸੂਬਾ ਸਕੱਤਰ ਸੁਖਵਿੰਦਰ ਮਲੋਟ ਅਤੇ ਗੁਰਜੰਟ ਸਿੰਘ ਨੇ ਪਿਛਲੇ ਦਿਨੀਂ ਪੰਜਾਬ ਦੀਆਂ ਪ੍ਰਮੁੱਖ ਨਿੱਜੀ ਯੂਨੀਵਰਸਿਟੀਆਂ ਵਿੱਚ ਵਿਦਿਆਰਥਣਾਂ ਨਾਲ ਹੋਏ ਜਬਰ ਜ਼ਨਾਹ ਅਤੇ 3 ਵਿਦਿਆਰਥਣਾਂ ਵੱਲੋਂ ਕੀਤੀ ਖ਼ੁਦਕੁਸ਼ੀ ਦੀ ਘਟਨਾ ‘ਤੇ ਚਿੰਤਾ ਪੁਗਟ ਕਰਦਿਆਂ ਇਸ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ¢ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਵਿਦਿਆਰਥੀਆਂ ਤੋਂ ਸਿੱਖਿਆ ਖੋਹਣ ਦੀਆਂ ਸਾਜ਼ਿਸ਼ਾਂ ਹਨ ਜਿਸ ਨੂੰ ਭਗਤ ਸਿੰਘ ਦੇ ਵਾਰਿਸ ਵਿਦਿਆਰਥੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਖਿਲਾਫ ਸੰਘਰਸ਼ ਕਰਨਗੇ¢
ਇਸ ਇਤਿਹਾਸਕ ਦਿਨ ਮÏਕੇ ਸਰਬ ਭਾਰਤ ਨÏਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਏਟਕ ਦੇ ਸੂਬਾ ਪ੍ਰਧਾਨ ਸੁਖਦੇਵ ਸ਼ਰਮਾ, ਸ਼ਹੀਦ ਨਛੱਤਰ ਸਿੰਘ ਟਰੱਸਟ ਦੇ ਚੇਅਰਮੈਨ ਜਗਦੀਸ਼ ਚਾਹਲ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਗਦਾਈਆਂ, ਸਰਬ ਭਾਰਤ ਨÏਜਵਾਨ ਸਭਾ ਲੜਕੀਆਂ ਦੀ ਸੂਬਾ ਕੋ ਕਨਵੀਨਰ ਜਸਪ੍ਰੀਤ ਬੱਧਣੀ ਨੇ ਕਿਹਾ ਕਿ ਅੱਜ ਸਮਾਜ ਵਿੱਚ ਹੋ ਰਹੇ ਹਰ ਤਰ੍ਹਾਂ ਦੇ ਸੰਘਰਸ਼ ਦੀ ਅਗਵਾਈ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਕਰ ਰਹੀ ਹੈ, ਜਿਸ ਨਾਲ ਭਗਤ ਸਿੰਘ ਦਾ ਵਿਚਾਰਧਾਰਕ ਕੱਦ ਦੁਨੀਆ ਵਿੱਚ ਹੋਰ ਵੱਡਾ ਹੋ ਰਿਹਾ ਹੈ¢ਆਗੂਆਂ ਨੇ ਅੱਗੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਣੀਆਂ ਸਰਮਾਏਦਾਰੀ ਸਰਕਾਰਾਂ ਵੱਲੋਂ ਭਗਤ ਸਿੰਘ ਦੀ ਸੋਚ ਵਿੱਚ ਖੋਟ ਰਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਰਹੀਆਂ ਹਨ, ਜਿਸ ਕਾਰਨ ਭਗਤ ਸਿੰਘ ਦੇ ਸੁਪਨੇ ਅਧੂਰੇ ਹਨ¢ ਉਨ੍ਹਾਂ ਕਿਹਾ ਕਿ ਜਵਾਨੀ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ¢ਇਸ ਮÏਕੇ ਲੋਕਾਂ ਦੇ ਸੰਵਿਧਾਨਕ ਹੱਕਾਂ ‘ਤੇ ਡਾਕਾ ਮਾਰਨ ਵਾਲੇ ਐਸ. ਆਈ.ਆਰ. ਦੇ ਦੋਸ਼ੀ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਦੇ ਅਸਤੀਫੇ ਲਈ ਮੁਹਿੰਮ, ਉੱਚ ਵਿੱਦਿਅਕ ਅਦਾਰਿਆਂ ਵਿੱਚ ਲੜਕੀਆਂ ਨਾਲ ਜਬਰ ਜ਼ਨਾਹ ਖਿਲਾਫ ਕਰਵਾਈ ਕਰਵਾਉਣ ਅਤੇ ਲੋਕ ਵਿੱਦਿਆ ਨੀਤੀ ਦੀ ਪ੍ਰਾਪਤੀ ਲਈ ਮਤੇ ਪੇਸ਼ ਕਰਕੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ¢
ਇਸ ਮÏਕੇ ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਗੁਰਦਿਆਲ ਢਾਬਾਂ, ਮਦਨ ਗੁਰਦਾਸਪੁਰ, ਨਰਿੰਦਰ ਢਾਬਾਂ, ਗੁਰਦਿੱਤ ਦੀਨਾ, ਨਵਜੋਤ ਕÏਰ, ਸੋਨਾ ਸਿੰਘ ਧੁਨਕੀਆਂ, ਗੋਰਾ ਪਿਪਲੀ, ਜਸਪ੍ਰੀਤ ਬੱਧਣੀ, ਚਰਨਜੀਤ ਚਮੇਲੀ, ਰਾਜਵਿੰਦਰ ਨÏਲਾਂ, ਰਮਨਦੀਪ ਕÏਰ ਮੁਕਤਸਰ, ਹਰਲਾਭ ਸਿੰਘ, ਸਵਰਨ ਖੋਸਾ, ਜਗਜੀਤ ਧੂੜ ਕੋਟ, ਡਾ. ਇੰਦਰਬੀਰ ਗਿੱਲ, ਸੁਭਾਸ਼ ਕੈਰੇ, ਬੋਹੜ ਬੁੱਟਰ ਅਤੇ ਹਰਮਨਜੀਤ ਆਦਿ ਆਗੂਆਂ ਦੀ ਅਗਵਾਈ ਵਿੱਚ ਸੈਂਕੜੇ ਬਨੇਗਾ ਵਲੰਟੀਅਰਾਂ ਨੇ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ¢