ਪੁਲਸ ਨੇ ਸੰਜਮ ਦਾ ਸਬੂਤ ਦਿੱਤਾ : ਬਲਤੇਜ ਪੰਨੂ

0
9

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸੋਮਵਾਰ ਕਿਹਾ ਕਿ ਐੱਲ ਪੀ ਯੂ ਦੀ ਸਥਿਤੀ ਬਹੁਤ ਸੰਵੇਦਨਸ਼ੀਲ ਸੀ, ਕਿਉਂਕਿ ਇਸ ਵਿੱਚ ਪੰਜਾਬ, ਹੋਰਨਾਂ ਰਾਜਾਂ ਅਤੇ ਦੂਜੇ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਸਨ¢ਉਨ੍ਹਾ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਸ ਨੇ ਇਸ ਸਥਿਤੀ ਨੂੰ ਬੜੇ ਸੰਜਮ ਅਤੇ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ ਹੈ¢ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ“ਜਦੋਂ ਸਥਿਤੀ ਵਿਗੜ ਗਈ ਅਤੇ ਹਾਈਵੇਅ ਜਾਮ ਕਰ ਦਿੱਤਾ ਗਿਆ, ਤਾਂ ਵੀ ਪੁਲਸ ਨੇ ਵਿਦਿਆਰਥੀਆਂ‘’ਤੇ ਕੋਈ ਵਾਧੂ ਬਲ ਪ੍ਰਯੋਗ ਨਹੀਂ ਕੀਤਾ¢ਲਾਠੀਚਾਰਜ ਜਾਂ ਪੈਲੇਟ ਗੰਨ ਵਰਗੇ ਕਿਸੇ ਵੀ ਬਲ ਦੀ ਵਰਤੋਂ ਨਹੀਂ ਕੀਤੀ”¢ਪੰਨੂ ਨੇ ਕਿਹਾ ਕਿ ਕੁਝ ਵਿਰੋਧੀ ਨੇਤਾ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਨ ਦੀ ਬਜਾਏ ਵਿਵਾਦ ਪੈਦਾ ਕਰਨ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਸਨ¢ਉਹ ਗਿੱਧਾਂ ਵਾਂਗ ਲਾਸ਼ਾਂ ਦੀ ਉਡੀਕ ਕਰਦੇ ਪ੍ਰਤੀਤ ਹੋ ਰਹੇ ਹਨ¢