ਜਲੰਧਰ (ਗਿਆਨ ਸੈਦਪੁਰੀ) : ਚੋਟੀ ਦੇ ਇਨਕਲਾਬੀ ਕਵੀ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ ਜਨਮ ਦਿਹਾੜਾ ਉਸ ਦੀ ਸ਼ਹਾਦਤ ਭੂਮੀ ਉੱਪਰ ਮਨਾਉਣ ਦੀਆਂ ਚੱਲ ਰਹੀਆਂ ਜੰਗੀ ਪੱਧਰ ਦੀਆਂ ਤਿਆਰੀਆਂ ਮÏਕੇ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਅਤੇ ਉਸਦੇ ਜੋਟੀਦਾਰਾਂ ਵੱਲੋਂ ਪ੍ਰਬੰਧਕੀ ਟੀਮ ਉਪਰ ਹੱਲਾ ਬੋਲਣ, ਮੋਬਾਇਲ ਖੋਹਣ, ਮਜ਼ਦੂਰ ਆਗੂ ਅਤੇ ਕਹਾਣੀਕਾਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ, ਗਾਲ੍ਹਾਂ ਕੱਢਣ ਖ਼ਿਲਾਫ਼ ਲਿਖਤੀ ਤÏਰ ਤੇ ਪੁਲਸ ਅਤੇ ਸਿਵਲ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਅੱਜ ਤੱਕ ਐੱਫ. ਆਈ ਆਰ ਦਰਜ ਨਾ ਕੀਤੇ ਜਾਣ ਕਾਰਨ ਸਰਕਾਰ ਖ਼ਿਲਾਫ਼ ਬੁੱਧਵਾਰ ਦਰਜਨਾਂ ਹੀ ਸਾਹਿਤਕ, ਸੱਭਿਆਚਾਰਕ, ਤਰਕਸ਼ੀਲ, ਜਮਹੂਰੀ, ਮਜ਼ਦੂਰ, ਕਿਸਾਨ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੀ ਮੀਟਿੰਗ ਕਰਕੇ 9 ਅਕਤੂਬਰ ਸਵੇਰੇ 11 ਵਜੇ ਡੀ ਐੱਸ ਪੀ ਨਕੋਦਰ ਦੇ ਦਫ਼ਤਰ ਸਾਹਮਣੇ ਰੋਸ ਵਿਖਾਵਾ ਕਰਨ ਦਾ ਫੈਸਲਾ ਕੀਤਾ ਹੈ¢ ਪੰਜਾਬ ਭਰ ਦੇ ਵਿਦਵਾਨਾਂ, ਲੇਖਕਾਂ, ਰੰਗਕਰਮੀਆਂ ਅਤੇ ਜਮਹੂਰੀ ਹਲਕਿਆਂ ਤੱਕ ਜ਼ੋਰਦਾਰ ਮੁਹਿੰਮ ਚਲਾ ਕੇ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚਲੇ ਦੋਹਰੇ ਕਿਰਦਾਰ ਦੀ ਅਸਲੀਅਤ ਜੱਗ ਜ਼ਾਹਰ ਕੀਤੀ ਜਾਏਗੀ¢ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਪਰਮਿੰਦਰ ਸਿੰਘ, ਸਾਹਿਤਕਾਰਾਂ, ਲੇਖਕਾਂ, ਕਵੀਆਂ ਅਤੇ ਰੰਗਕਰਮੀਆਂ ਦੀ ਸੰਸਥਾ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਅਤੇ ਪਾਸ਼ ਯਾਦਗਾਰੀ ਕÏਮਾਂਤਰੀ ਟਰੱਸਟ ਦੇ ਮੈਂਬਰ ਗੁਰਮੀਤ ਸਿੰਘ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਹੱਥ ਖੜੇ ਕਰਕੇ ਫੈਸਲਾ ਕੀਤਾ ਗਿਆ ਕਿ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ ਗੱਲ ਕੀ ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਵਿਸ਼ੇਸ਼ ਤÏਰ ‘ਤੇ 9 ਅਕਤੂਬਰ ਨੂੰ ਨਕੋਦਰ ਵਿਖਾਵੇ ‘ਚ ਅਤੇ ਇਸ ਤੋਂ ਅੱਗੇ ਚੱਲਣ ਵਾਲੀ ਜ਼ੋਰਦਾਰ ਮੁਹਿੰਮ ਵਿੱਚ ਸ਼ਾਮਲ ਕਰਨ ਲਈ ਹਰ ਸੰਭਵ ਉਦਮ ਜੁਟਾਏ ਜਾਣਗੇ, ਤਾਂ ਜੋ ਸਰਕਾਰ ਦੇ ਸਾਹਿਤਕਾਰਾਂ, ਕਵੀਆਂ ਅਤੇ ਦਲਿਤਾਂ ਵਿਰੋਧੀ ਰਵੱਈਏ ਨੂੰ ਬੇਪਰਦ ਕੀਤਾ ਜਾ ਸਕੇ¢ ਮੀਟਿੰਗ ‘ਚ ਇਹ ਫੈਸਲਾ ਵੀ ਕੀਤਾ ਗਿਆ ਕਿ 14 ਅਕਤੂਬਰ ਸਵੇਰੇ 11 ਵਜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਉਹਨਾ ਦੇ ਪਿੰਡ ਸੰਧਵਾਂ (ਕੋਟਕਪੂਰਾ) ਅਤੇ 15 ਅਕਤੂਬਰ ਨੂੰ 11 ਵਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਵਿਖਾਵੇ ਕੀਤੇ ਜਾਣਗੇ¢ ਮੀਟਿੰਗ ਨੇ ਸਖ਼ਤ ਰੋਸ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵੰਡੀ ਸਲੇਮ ਦੇ ਸਰਪੰਚ ਖ਼ਿਲਾਫ਼ ਮਹੀਨਾ ਬੀਤ ਜਾਣ ‘ਤੇ ਵੀ ਪਰਚਾ ਦਰਜ ਨਾ ਕਰਨ ਦੇ ਨਾਲ-ਨਾਲ ਆਏ ਦਿਨ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਯਾਦਗਾਰ ਦੀ ਬਜਾਏ ਆਪਣੀ ਮਨਮਰਜ਼ੀ ਵਾਲੀ ਨਿੱਜੀ ਜਗੀਰ ਸਮਝ ਕੇ ਇਸ ਦਾ ਮੁਹਾਂਦਰਾ ਬਦਲਣ ਲਈ ਸਰਪੰਚ ਵੱਲੋਂ ਹਰ ਹਰਬਾ ਵਰਤਿਆ ਜਾ ਰਿਹਾ ਹੈ, ਜਿਸ ਨੂੰ ਤਲਵੰਡੀ ਸਲੇਮ ਦੇ ਨਗਰ ਨਿਵਾਸੀ ਅਤੇ ਪਾਸ਼-ਹੰਸ ਰਾਜ ਦੇ ਵਾਰਸ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ¢ ਮੀਟਿੰਗ ਨੇ ਜ਼ੋਰਦਾਰ ਮੰਗ ਕੀਤੀ ਕਿ ਅਜੇ ਵੀ ਵੇਲਾ ਹੈ ਕਿ ਨਕੋਦਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਖ਼ਿਲਾਫ਼ ਜਾਤੀ ਸੂਚਕ ਸ਼ਬਦ ਅਤੇ ਹਮਲਾ ਬੋਲਣ ਦਾ ਪਰਚਾ ਦਰਜ ਕੀਤਾ ਜਾਵੇ¢ ਸਰਪੰਚ ਵੱਲੋਂ ਆਨੇ-ਬਹਾਨੇ ਬਣਾ ਕੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਉਪਰ ਨਜਾਇਜ਼ ਕਬਜ਼ਾ ਕਰਨ ਲਈ ਪੈਰ ਪੱਕੇ ਕਰਨ ਲਈ ਕੋਝੇ ਹੱਥਕੰਡੇ ਅਪਣਾਉਣੇ ਬੰਦ ਕੀਤੇ ਜਾਣ¢ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਸ਼ਹੀਦਾਂ ਦੀ ਯਾਦਗਾਰ ਵਜੋਂ ਪੰਜਾਬ ਸਰਕਾਰ ਤੁਰੰਤ ਮਾਨਤਾ ਦੇਵੇ, ਜਿਨ੍ਹਾਂ ਮਿਹਨਤਕਸ਼ ਲੋਕਾਂ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਹਨ | ਮੀਟਿੰਗ ‘ਚ ਲਛਮਣ ਸਿੰਘ ਸੇਵੇਵਾਲਾ, ਸੂਬਾ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਹਰਮੇਸ਼ ਮਾਲੜੀ, ਸੂਬਾ ਵਿੱਤ ਸਕੱਤਰ, ਮੋਹਨ ਸਿੰਘ ਬੱਲ, ਕਨਵੀਨਰ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਨਕੋਦਰ, ਪਾਵੇਲ ਕੁੱਸਾ, ਮੈਂਬਰ ਅਵਤਾਰ ਸਿੰਘ ਪਾਸ਼ ਮੈਮੋਰੀਅਲ ਟਰੱਸਟ, ਮਨਜੀਤ ਸਿੰਘ ਧਨੇਰ, ਪ੍ਰਧਾਨ ਬੀ ਕੇ ਯੂ ਏਕਤਾ ਡਕੌਂਦਾ, ਝੰਡਾ ਸਿੰਘ ਜੇਠੂਕੇ ਸੀਨੀਅਰ ਮੀਤ ਪ੍ਰਧਾਨ ਬੀ ਕੇ ਯੂ ਏਕਤਾ ਉਗਰਾਹਾਂ, ਦਰਸ਼ਨ ਨਾਹਰ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਕੁਲਵੰਤ ਸਿੰਘ ਸੇਲਬਰ੍ਹਾ ਪ੍ਰਧਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਹਰਜਿੰਦਰ ਸਿੰਘ, ਡਾ. ਮੰਗਤ ਰਾਏ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੇ ਸਕੱਤਰ, ਹਰਜਿੰਦਰ ਸਿੰਘ ਪ੍ਰਧਾਨ ਮੋਲਡਰ ਸਟੀਲ ਫੈਕਟਰੀ ਵਰਕਰ ਯੂਨੀਅਨ, ਮਾਸਟਰ ਰਾਜਿੰਦਰ ਭਦੌੜ ਸੂਬਾ ਜਥੇਬੰਦਕ ਤਰਕਸ਼ੀਲ ਸੁਸਾਇਟੀ ਪੰਜਾਬ, ਸੁਮੀਤ ਅੰਮਿ੍ਤਸਰ, ਐਡਵੋਕੇਟ ਸੁਰਿੰਦਰ ਖੀਵਾ, ਗਿਆਨ ਸੈਦਪੁਰੀ ਸੂਬਾਈ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਸੁਖਵਿੰਦਰ ਸੁੱਚਾ ਤਲਵੰਡੀ ਸਲੇਮ, ਸੁਰਿੰਦਰ ਕੁਮਾਰੀ ਕੋਛੜ, ਤਲਵਿੰਦਰ ਸਿੰਘ ਹੀਰ, ਮਾਸਟਰ ਹਰਜਿੰਦਰ ਸਿੰਘ, ਬਿੱਟਾ ਮਾਲੜੀ ਤੇ ਨਛੱਤਰ ਮਾਲੜੀ ਆਦਿ ਸ਼ਾਮਲ ਸਨ¢




