ਬੀਜਿੰਗ : ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਐਤਵਾਰ ਨੂੰ ਆਪਣਾ ਹਫਤਾ ਭਰ ਚੱਲਣ ਵਾਲਾ ਕਾਂਗਰਸ ਸੈਸ਼ਨ ਸ਼ੁਰੂ ਕੀਤਾ, ਜਿਸ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪਾਰਟੀ ਦੇ ਜਨਰਲ ਸਕੱਤਰ ਵਜੋਂ ਰਿਕਾਰਡ ਤੀਜੇ ਪੰਜ ਸਾਲ ਦੇ ਕਾਰਜਕਾਲ ਲਈ ਸਮਰਥਨ ਮਿਲਣ ਦੀ ਉਮੀਦ ਹੈ। ਜਿਨਪਿੰਗ ਦੇ ਤੀਜੇ ਕਾਰਜਕਾਲ ਲਈ ਮਨਜ਼ੂਰੀ ਦੇ ਨਾਲ 10 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਅਸਤੀਫਾ ਦੇਣ ਵਾਲੇ ਚੋਟੀ ਦੇ ਨੇਤਾਵਾਂ ਦਾ ਤਿੰਨ ਦਹਾਕਿਆਂ ਤੋਂ ਵੱਧ ਪੁਰਾਣਾ ਨਿਯਮ ਟੁੱਟ ਜਾਵੇਗਾ। ਸ਼ੀ (69) ਨੂੰ ਛੱਡ ਕੇ ਚੀਨੀ ਲੀਡਰਸ਼ਿਪ ’ਚ ਦੂਜੇ ਨੰਬਰ ਵਾਲੇ ਪ੍ਰਧਾਨ ਮੰਤਰੀ ਸਮੇਤ ਸਾਰੇ ਉੱਚ ਅਧਿਕਾਰੀਆਂ ਨੂੰ ਇਸ ਹਫਤੇ ਦੌਰਾਨ ਵੱਡੇ ਪੱਧਰ ’ਤੇ ਹਟਾ ਦਿੱਤਾ ਜਾਵੇਗਾ।





