ਸੀ ਬੀ ਆਈ ਵੱਲੋਂ ਮਾਨਸਾ ਦੇ ਮੈਡੀਕਲ ਸਟੋਰ ‘ਤੇ ਛਾਪਾ

0
11

ਮਾਨਸਾ : ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਕਤਲ ਕੇਸ ਵਿੱਚ ਸੀ ਬੀ ਆਈ ਨੇ ਸ਼ਨੀਵਾਰ ਇੱਕ ਵਾਰ ਫਿਰ ਮਾਨਸਾ ਮੈਡੀਕਲ ਹਾਲ ‘ਤੇ ਛਾਪਾ ਮਾਰਿਆ | ਰਿਪੋਰਟਾਂ ਅਨੁਸਾਰ ਸੀ ਬੀ ਆਈ ਦੋ ਦਿਨ ਪਹਿਲਾਂ ਵੀ ਇਸੇ ਮੈਡੀਕਲ ਹਾਲ ‘ਤੇ ਪਹੁੰਚੀ ਸੀ | ਉਸ ਸਮੇਂ, ਟੀਮ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਗਏ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ ਅਤੇ ਦੁਕਾਨ ਤੋਂ ਪੁੱਛਗਿੱਛ ਕੀਤੀ ਸੀ | ਅਧਿਕਾਰੀਆਂ ਵੱਲੋਂ ਮੁੜ ਇਸੇ ਮੈਡੀਕਲ ਸਟੋਰ ਪਹੁੰਚਣ ਤੋਂ ਬਾਅਦ ਵੱਡਾ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਸੀ ਬੀ ਆਈ ਵਾਰ-ਵਾਰ ਉਸੇ ਮੈਡੀਕਲ ਹਾਲ ਦੀ ਜਾਂਚ ਕਿਉਂ ਕਰ ਰਹੀ ਹੈ?
ਹਿਮਾਂਸ਼ੂ ਭਾਊ ਅਮਰੀਕਾ ‘ਚ ਕਾਬੂ
ਵਾਸ਼ਿੰਗਟਨ : ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਵਿੱਚ ਗਿ੍ਫ਼ਤਾਰ ਕਰ ਲਿਆ ਗਿਆ ਹੈ | ਹਿਮਾਂਸ਼ੂ ਭਾਊ ਅਤੇ ਉਸ ਦੇ ਸਾਥੀਆਂ ਵਿਰੁੱਧ ਹਰਿਆਣਾ ਤੋਂ ਦਿੱਲੀ ਅਤੇ ਉਤਰ ਪ੍ਰਦੇਸ਼ ਤੱਕ ਕਤਲ, ਅਗਵਾ ਅਤੇ ਜਬਰੀ ਵਸੂਲੀ ਸਮੇਤ ਕਈ ਮਾਮਲੇ ਦਰਜ ਹਨ | ਉਸ ‘ਤੇ ਯੂਟਿਊਬਰ ਅਤੇ ‘ਬਿੱਗ ਬੌਸ’ ਜੇਤੂ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦਾ ਦੋਸ਼ ਵੀ ਹੈ | ਉਸ ਨੂੰ ਨੀਰਜ ਬਵਾਨਾ ਗੈਂਗ ਦਾ ਕਰੀਬੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਕੱਟੜ ਵਿਰੋਧੀ ਦੱਸਿਆ ਜਾਂਦਾ ਹੈ | ਹਿਮਾਂਸ਼ੂ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ ਗਿ੍ਫ਼ਤਾਰ ਕੀਤਾ ਹੈ | ਮੂਲ ਰੂਪ ਵਿੱਚ ਰੋਹਤਕ ਦੇ ਰਿਟੋਲੀ ਪਿੰਡ ਦਾ ਵਸਨੀਕ ਹਿਮਾਂਸ਼ੂ ਹਰਿਆਣਾ ਅਤੇ ਦਿੱਲੀ ਪੁਲਸ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਿਲ ਹੈ |