ਜਹਾਜ਼ਾਂ ਦੀ ਟੱਕਰ ‘ਚ 4 ਪਾਇਲਟਾਂ ਦੀ ਮੌਤ

0
10

ਮਨੀਲਾ : ਫਿਲਪੀਨਜ਼ ਵਿੱਚ ਸਿਖਲਾਈ ਦੌਰਾਨ ਹਵਾਈ ਫੌਜ ਦੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ | ਇਸ ਹਾਦਸੇ ਵਿੱਚ ਦੋਵਾਂ ਜਹਾਜ਼ਾਂ ਦੇ ਚਾਰ ਪਾਇਲਟਾਂ ਦੀ ਮੌਤ ਹੋ ਗਈ | ਦੋਵੇਂ ਜਹਾਜ਼ ਮਨੀਲਾ ਦੇ ਦੱਖਣ ਵਿੱਚ ਸਥਿਤ ਲੀਪਾ ਸ਼ਹਿਰ ਦੇ ਫਰਨਾਂਡੋ ਹਵਾਈ ਅੱਡੇ ‘ਤੇ ਡਿੱਗ ਪਏ | ਹਾਦਸੇ ਤੋਂ ਬਾਅਦ ਫਿਲਪੀਨਜ਼ ਦੀ ਹਵਾਈ ਸੈਨਾ ਨੇ ਐੱਸ ਐੱਫ-260 ਜਹਾਜ਼ਾਂ ਦੀਆਂ ਉਡਾਣਾਂ ‘ਤੇ ਰੋਕ ਲਾ ਦਿੱਤੀ ਹੈ | ਇਹ ਪਾਬੰਦੀ ਜਾਂਚ ਪੂਰੀ ਹੋਣ ਤੱਕ ਜਾਰੀ ਰਹੇਗੀ | ਇੱਕ ਜਹਾਜ਼ ਫ਼ੌਜੀ ਬੈਰਕਾਂ ਨੇੜੇ ਡਿੱਗਿਆ | ਮੀਡੀਆ ਰਿਪੋਰਟ ਮੁਤਾਬਕ ਦੋਵੇਂ ਐੱਸ ਐੱਫ-260 ਜਹਾਜ਼ ਘੱਟ ਉਚਾਈ ‘ਤੇ ਉਡ ਰਹੇ ਸਨ | ਇਸੇ ਦੌਰਾਨ ਉਹ ਆਪਸ ਵਿੱਚ ਟਕਰਾ ਗਏ | ਇਹ ਜਹਾਜ਼ ਇਟਲੀ ਤੋਂ ਖਰੀਦੇ ਗਏ ਸਨ |